ਨਵੀਂ ਦਿੱਲੀ, 3 ਮਾਰਚ
ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਨੂੰ ਰੋਮਾਨੀਆ ਦੀ ਹੱਦ ਕੋਲ ਯੂਕਰੇਨ ’ਚ ਫਸੇ ਕੁੱਝ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਕੱਢਣ ’ਚ ਮਦਦ ਕਰਨ ਲਈ ਕਿਹਾ। ਚੀਫ਼ ਜਸਟਿਸ ਐੱਨਵੀ ਰਾਮੰਨਾ, ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਵਕੀਲ ਦੀ ਉਸ ਦਲੀਲ ਦਾ ਨੋਟਿਸ ਲਿਆ ਕਿ ਰੋਮਾਨੀਆ ਦੀ ਸਰਹੱਦ ‘ਤੇ ਕੜਾਕੇ ਦੀ ਠੰਢ ਵਿੱਚ ਵੱਡੀ ਗਿਣਤੀ ਵਿਦਿਆਰਥੀ ਫਸੇ ਹੋਏ ਹਨ ਅਤੇ ਰੋਮਾਨੀਆ ਸਰਕਾਰ ਵੱਲੋਂ ਉਡਾਣਾਂ ਨਹੀਂ ਚਲਾਈਆਂ ਜਾ ਰਹੀਆਂ। ਵਕੀਲ ਨੇ ਬੈਂਚ ਨੂੰ ਦੱਸਿਆ ਕਿ, ‘ਫਲਾਈਟਾਂ ਪੋਲੈਂਡ ਅਤੇ ਹੰਗਰੀ ਤੋਂ ਚੱਲ ਰਹੀਆਂ ਹਨ ਨਾ ਕਿ ਰੋਮਾਨੀਆ ਤੋਂ। ਲੜਕੀਆਂ ਸਮੇਤ ਵੱਡੀ ਗਿਣਤੀ ਵਿਦਿਆਰਥੀ ਬਿਨਾਂ ਕਿਸੇ ਸਹੂਲਤ ਦੇ ਉਥੇ ਫਸੇ ਹੋਏ ਹਨ।’