ਬੱਲੂਆਣਾ (ਅਬੋਹਰ), 23 ਫਰਵਰੀ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਖਤਰੇ ਕਾਰਨ ਭਾਰਤੀ ਵਿਦਿਆਰਥੀਆਂ ਦਾ ਦੇਸ਼ ਪਰਤਣਾ ਜਾਰੀ ਹੈ। ਯੂਕਰੇਨ ਦੇ ਲਵੀਵ ਸੂਬੇ ਵਿਚ ਲਵੀਬ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੇ ਤੀਜੇ ਵਰ੍ਹੇ ਦੀ ਪੜ੍ਹਾਈ ਕਰ ਰਹੇ ਅਬੋਹਰ ਦੇ 2 ਵਿਦਿਆਰਥੀ ਵਤਨ ਪਰਤ ਆਏ।