ਨਵੀਂ ਦਿੱਲੀ, 7 ਜਨਵਰੀ
ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਗੋਡੇ ਦਾ ਅਪਰੇਸ਼ਨ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਬੀਸੀਸੀਆਈ ਦੇ ਸੂਤਰਾਂ ਨੇ ਦਿੱਤੀ। ਰਿਸ਼ਭ ਪੰਤ 30 ਦਸੰਬਰ ਨੂੰ ਦਿੱਲੀ ਤੋਂ ਰੁੜਕੀ ਵੱਲ ਜਾਂਦੇ ਸਮੇਂ ਭਿਆਨਕ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਬੀਸੀਸੀਆਈ ਦੇ ਇੱਕ ਸੂਤਰ ਨੇ ਦੱਸਿਆ, ‘‘ਰਿਸ਼ਭ ਪੰਤ ਦੇ ਗੋਡੇ ਦੇ ‘ਲਿਗਮੈਂਟ’ ਦਾ ਅੱਜ ਅਪਰੇਸ਼ਨ ਕੀਤਾ ਗਿਆ ਜੋ ਸਫਲ ਰਿਹਾ। ਉਹ ਹਾਲੇ ਡਾਕਟਰਾਂ ਦੀ ਨਿਗਰਾਨੀ ਹੇਠ ਰਹੇਗਾ। ਇਲਾਜ ਸਬੰਧੀ ਅਗਲੀ ਕਾਰਵਾਈ ਡਾਕਟਰ ਡੀ. ਪਾਰਦੀਵਾਲਾ ਅਤੇ ਬੀਸੀਸੀਆਈ ਦੀ ਸਪੋਰਟਸ ਸਾਇੰਸ ਅਤੇ ਮੈਡੀਸਿਨ ਟੀਮ ਦੀ ਸਲਾਹ ਅਨੁਸਾਰ ਹੋਵੇਗੀ।’’