ਓਟਵਾ, 5 ਨਵੰਬਰ – ਫੈਡਰਲ ਸਰਕਾਰ ਵੱਲੋਂ ਅੱਜ ਇਹ ਐਲਾਨ ਕੀਤਾ ਜਾਵੇਗਾ ਕਿ ਰਿਮੈਂਬਰੈਂਸ ਡੇਅ ਲਈ ਪੀਸ ਟਾਵਰ ਉੱਤੇ ਕੈਨੇਡੀਅਨ ਫਲੈਗਸ ਪਹਿਲਾਂ ਫੈਡਰਲ ਬਿਲਡਿੰਗਜ਼ ਉੱਤੇ ਉੱਚੇ ਚੁੱਕੇ ਜਾਣਗੇ ਤੇ ਫਿਰ ਉਨ੍ਹਾਂ ਨੂੰ ਝੁਕਾਅ ਲਿਆ ਜਾਵੇਗਾ।
ਸਰਕਾਰੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਰਕਾਰ 11 ਨਵੰਬਰ ਨੂੰ ਫੈਡਰਲ ਇਮਾਰਤਾਂ ਉੱਤੇ ਝੰਡੇ ਝੁਕਾਏ ਜਾਣ ਦੀ ਰਵਾਇਤ ਨੂੰ ਪੂਰਾ ਕਰਨਾ ਚਾਹੁੰਦੀ ਹੈ।ਮਈ ਦੇ ਅੰਤ ਵਿੱਚ ਇਹ ਝੰਡੇ ਕੈਮਲੂਪਸ, ਬੀਸੀ ਵਿੱਚ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਸਾਈਟਸ ਉੱਤੇ ਮਿਲੀਆਂ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਮਿਲਣ ਤੋਂ ਬਾਅਦ ਅੱਧੇ ਝੁਕਾਏ ਗਏ ਸਨ।
ਸਰਕਾਰ ਨੇ ਆਖਿਆ ਸੀ ਕਿ ਕੈਨੇਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੇ ਸਿ਼ਕਾਰ ਤੇ ਸਰਵਾਈਵਰਜ਼ ਦੇ ਸਨਮਾਨ ਵਿੱਚ ਅਗਲੇ ਨੋਟਿਸ ਤੱਕ ਝੰਡੇ ਅੱਧੇ ਝੁਕੇ ਰਹਿਣਗੇ। ਪਰ 11 ਨਵੰਬਰ ਨੂੰ ਰਿਮੈਂਬਰੈਂਸ ਡੇਅ ਦੇ ਸੰਦਰਭ ਵਿੱਚ ਇਨ੍ਹਾਂ ਝੰਡਿਆਂ ਨੂੰ ਪਹਿਲਾਂ ਉੱਚਾ ਚੁੱਕਣ ਤੇ ਫਿਰ ਅੱਧਾ ਝੁਕਾਉਣ ਦੀ ਸਰਕਾਰ ਵੱਲੋਂ ਕੀਤੀ ਗਈ ਗੁਜ਼ਾਰਿਸ਼ ਇੰਡੀਜੀਨਸ ਆਗੂਆਂ ਤੇ ਰੌਇਲ ਕੈਨੇਡੀਅਨ ਲੀਜਨ ਵੱਲੋਂ ਮੰਨ ਲਈ ਗਈ ਹੈ।