ਨਵੀਂ ਦਿੱਲੀ, 21 ਮਾਰਚ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਸ਼ਾਮੀਂ ਰਾਸ਼ਟਰਪਤੀ ਭਵਨ ਵਿੱਚ ਰੱਖੇ ਸਮਾਗਮ ਦੌਰਾਨ ਜਨਰਲ ਬਿਪਿਨ ਰਾਵਤ (ਮਰਨ ਉਪਰੰਤ) ਤੇ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਸਣੇ ਕਈ ਸ਼ਖ਼ਸੀਅਤਾਂ ਨੂੰ ਪਦਮ ਐਵਾਰਡ ਦੇਣਗੇ। ਅੱਜ ਦੇ ਸਮਾਗਮ ਵਿੱਚ ਦੋ ਵਿਅਕਤੀਆਂ ਨੂੰ ਪਦਮ ਵਿਭੂਸ਼ਣ, 8 ਨੂੰ ਪਦਮ ਭੂਸ਼ਣ ਤੇ 54 ਨੂੰ ਪਦਮਸ੍ਰੀ ਐਵਾਰਡ ਦਿੱਤੇ ਜਾਣਗੇ। ਪਦਮ ਐਵਾਰਡਾਂ ਲਈ ਦੂਜਾ ਸਮਾਗਮ ਰਾਸ਼ਟਰਪਤੀ ਭਵਨ ਵਿੱਚ 28 ਮਾਰਚ ਨੂੰ ਹੋਵੇਗਾ।