ਸ਼ਿਮਲਾ, 16 ਸਤੰਬਰ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ ‘ਤੇ ਅੱਜ ਸ਼ਿਮਲਾ ਪਹੁੰਚੇ। ਰਾਜਪਾਲ ਰਾਜਿੰਦਰ ਵਿਸ਼ਵਨਾਥ ਆਰਲੇਕਰ, ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਹੋਰ ਪਤਵੰਤਿਆਂ ਨੇ ਇਥੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਕੋਵਿੰਦ ਸ਼ੁੱਕਰਵਾਰ ਨੂੰ ਰਾਜ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਨਗੇ। ਉਹ ਸ਼ਿਮਲਾ ਦੇ ਬਾਹਰੀ ਇਲਾਕੇ ਸਥਿਤ ਰਾਸ਼ਟਰਪਤੀ ਰਿਹਾਇਸ਼ ਦਿ ਰੀਟ੍ਰੀਟ ਦੀ ਥਾਂ ਚੌੜਾ ਬਾਜ਼ਾਰ ਮੈਦਾਨ ਦੇ ਸੇਸਿਲ ਹੋਟਲ ਵਿੱਚ ਠਹਿਰਣਗੇ।