ਕੋਲੰਬੋ, 12 ਜੁਲਾਈ
ਸ੍ਰੀਲੰਕਾ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨਾ ਨੇ ਭਾਰਤੀ ਮੀਡੀਆ ਏਜੰਸੀ ਨੂੰ ਮੰਗਲਵਾਰ ਨੂੰ ਫੋਨ ਕਰ ਕੇ ਦੱਸਿਆ ਕਿ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਦੇਸ਼ (ਸ੍ਰੀਲੰਕਾ) ਨਹੀਂ ਛੱਡਿਆ ਹੈ। ਉਨ੍ਹਾਂ ਕਿਹਾ ਕਿ ਬੀਬੀਸੀ ਨੂੰ ਦਿੱਤੀ ਗਈ ਇਕ ਇੰਟਰਵਿਊ ਵਿੱਚ ਉਨ੍ਹਾਂ ਕੋਲੋਂ ਗਲਤੀ ਹੋ ਗਈ ਸੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਸ੍ਰੀਲੰਕਾ ਛੱਡ ਦਿੱਤਾ ਹੈ ਤੇ ਉਹ ਨੇੜਲੇ ਦੇਸ਼ ਵਿੱਚ ਹਨ ਤੇ ਬੁੱਧਵਾਰ ਨੂੰ ਸ੍ਰੀਲੰਕਾ ਵਾਪਸ ਪਰਤਣਗੇ।