ਰਾਮਾਂ ਮੰਡੀ, 21 ਅਪਰੈਲ

ਪੁਣਛ ਵਿੱਚ ਅਤਿਵਾਦੀ ਹਮਲੇ ’ਚ ਨੇੜਲੇ ਪਿੰਡ ਬਾਘਾ ਦਾ ਜਵਾਨ ਗੁਰਸੇਵਕ ਸਿੰਘ (23) ਪੁੱਤਰ ਗੁਰਚਰਨ ਸਿੰਘ ਸ਼ਹੀਦ ਹੋ ਗਿਆ ਹੈ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸਾਲ 2018 ਵਿਚ ਫੌਜ ਵਿੱਚ ਭਰਤੀ ਹੋਇਆ ਸੀ। ਜਵਾਨ ਦੇ ਸ਼ਹੀਦ ਹੋਣ ਬਾਰੇ ਪਤਾ ਲੱਗਦੇ ਹੀ ਪਿੰਡ ਦੇ ਵੱਡੀ ਗਿਣਤੀ ਲੋਕ ਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਸ ਦੇ ਘਰ ਪਹੁੰਚ ਰਹੇ ਹਨ। ਸ਼ਹੀਦ ਜਵਾਨ ਦੀ ਲਾਸ਼ ਅੱਜ ਸ਼ਾਮ ਤੱਕ ਪਿੰਡ ਪਹੁੰਚਣ ਦੀ ਸੰਭਾਵਨਾ ਹੈ।