ਬਰੈਂਪਟਨ/ਸਟਾਰ ਨਿਊਜ਼ (ਜਰਨੈਲ ਸਿੰਘ ਮਠਾੜੂ ) ਪੰਦਰਾਂ ਅਪਰੈਲ ਦਿਨ ਐਤਵਾਰ ਨੂੰ ਰਾਮਗੜ੍ਹੀਆ ਭਵਨ ਵਿਖੇ ਵਿਸਾਖੀ ਦਾ ਦਿਹਾੜਾ ਅਤੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ’, ਤੇਰਾਂ ਅਪ੍ਰੈਲ ਨੂੰ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੰਦਰਾਂ ਅਪਰੈਲ ਨੂੰ ਪਾਏ ਗਏ ! ਤਿੰਨ ਦਿਨ ਬਾਣੀ ਦਾ ਪ੍ਰਵਾਹ ਚੱਲਦਾ ਰਿਹਾ ਸਵੇਰ ਤੋਂ ਹੀ ਚਾਹ ਪਾਣੀ ਦਾ ਲੰਗਰ ਚਲਦਾ ਰਿਹਾ ! ਇਸ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਰਾਮਗੜ੍ਹੀਆ ਪਰਿਵਾਰ ਅਤੇ ਸੰਗਤਾਂ ਸ਼ਾਮਲ ਹੋਈਆਂ ! ਮੌਸਮ ਦੀ ਜ਼ਬਰਦਸਤ ਖਰਾਬੀ ਹੋਣ ਦੇ ਬਾਵਜੂਦ ਵੀ ਹਾਲ ਪੂਰਾ ਭਰਿਆ ਹੋਇਆ ਸੀ ! ਪਰਿਵਾਰਕ ਬੀਬੀਆਂ ਨੇ ਤਿੰਨੇ ਦਿਨ ਲੰਗਰ ਦੀ ਸੇਵਾ ਨੂੰ ਸੰਭਾਲਿਆ ਹੋਇਆ ਸੀ, ਪੂਰੀ ਤਨ ਮਨ ਅਤੇ ਸ਼ਰਧਾ ਅਨੁਸਾਰ ਸੇਵਾ ਕੀਤੀ ਗਈ ! ਸਾਰੇ ਮੈਂਬਰ ਪਰਿਵਾਰਾਂ ਨੇ ਯਥਾ ਯੋਗ ਸ਼ਰਧਾ ਅਨੁਸਾਰ ਸੇਵਾ ਕੀਤੀ ! ਚੌਦਾਂ ਅਪਰੈਲ ਰਾਤ ਨੂੰ ਅੱਠ ਵਜੇ ਤੋਂ ਦਸ ਵਜੇ ਤੱਕ ਗੁਰਬਾਣੀ ਦੇ ਸ਼ਬਦ ਕੀਰਤਨ ਗਾੲਿਣ ਕੀਤੇ ਗਏ ! ਸੰਗਤ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ! ਭੋਗ ਤੋਂ ਬਾਅਦ ਭਾਈ ਬਲਜਿੰਦਰ ਸਿੰਘ ਦੇ ਰਾਗੀ ਜਥੇ ਨੇ ਅਨੰਦਮਈ ਕੀਰਤਨ ਕੀਤਾਅਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫ਼ਲਸਫ਼ੇ ਬਾਰੇ ਸੰਗਤਾਂ ਨੂੰ ਦੱਸਿਆ ਅਤੇ ਸਅਤੇ ਸਾਜਨਾ ਦਿਵਸ ਸੰਬੰਧੀ ਵੀ ਵਿਚਾਰ ਪ੍ਰਗਟ ਕੀਤੇ ਭਾਈ ਸੁਰਿੰਦਰ ਸਿੰਘ ਦਿੱਲੀ ਵਾਲੇ , ਬੀਬੀ ਮਨਜੀਤ ਕੌਰ ਅਤੇ ਬੀਬੀ ਕੁਲਵੰਤ ਕੌਰ ਗੈਦੂ ਨੇ ਵੀ ਆਪਣੇ ਆਪਣੇ ਸ਼ਬਦ ਨਾਲ ਹਾਜ਼ਰੀ ਲੁਆਈ ! ਰਣਜੀਤ ਸਿੰਘ ਲਾਲ ਨੇ ਵੀ ਧਾਰਮਿਕ ਗੀਤ ਸੁਣਾ ਕੇ ਆਪਣੀ ਹਾਜ਼ਰੀ ਲਵਾਈ ! ਛੋਟੀ ਬੱਚੀ ਪ੍ਰਕ੍ਰਿਤੀ ਕੌਰ ਖੁਰਲ ਨੇ ਵੀ ਇੱਕ ਸ਼ਬਦ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ , ਸੰਗਤਾਂ ਨੇ ਇਸ ਬੱਚੀ ਦੀ ਭਰਪੂਰ ਸ਼ਲਾਘਾ ਕੀਤੀ , ਸੰਗਤਾਂ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ਤੇ ਚੱਲਣ ਦੀ ਪ੍ਰੇਰਨਾ ਕੀਤੀ ! ਇਸ ਮੌਕੇ ਤੇ ਬੱਚਿਆਂ ਦੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਤਕਰੀਬਨ ਛੱਬੀਬੱਚਿਆਂ ਨੇ ਭਾਗ ਲਿਆ , ਬੱਚਿਆਂ ਨੂੰ ਤਿੰਨ ਵੱਖਰੋ ਵੱਖਰੇ ਉਮਰ ਦੇ ਗਰੁੱਪਾਂ ਵਿੱਚ ਵੰਡਿਆ ਗਿਆ ਸੀ, ਜਿਸ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਸਨਮਾਨ ਕੀਤਾ ਗਿਆ ! ਇਸ ਦਸਤਾਰ ਬੰਦੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪੂਰਾ ਉਤਸ਼ਾਹ ਸੀ ! ਪਹਿਲਾਂ ਪ੍ਰੋਗਰਾਮ ਹੋਣ ਦੇ ਬਾਵਜੂਦ ਵੀ ਹਿੱਸਾ ਲੈਣ ਵਾਲਿਆਂ ਵਿੱਚ ਪੂਰਾ ਜੋਸ਼ ਸੀ ! ਮੁਕਾਬਲੇ ਵਿੱਚ ਪਹਿਲੇ ਅਤੇ ਦੂਜੇ ਨੰਬਰ ਤੇ ਰਹਿਣ ਵਾਲਿਆਂ ਦਾ ਫੈਸਲਾ ਤਿੰਨ ਜੱਜਾਂ ਦੇ ਪੈਨਲ ਨੇ ਕੀਤਾ , ਜਿਸ ਵਿੱਚ ਅਵਤਾਰ ਸਿੰਘ ਜੰਡੂ , ਜਗਦੀਪ ਸਿੰਘ ਅਤੇ ਰਵਿੰਦਰ ਸਿੰਘ ਰੂਪਰਾਏ ਸ਼ਾਮਲ ਸਨ ! ਗੁਰੂ ਸਾਹਿਬ ਜੀ ਦੇ ਜੀਵਨ ਸਬੰਧੀ ਕਵਿਤਾਵਾਂ ਵੀ ਪੜ੍ਹੀਆਂ ਗਈਆਂ ! ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਨਜੀਤ ਸਿੰਘ ਭਚੂ ਨੇ ਬਖ਼ੂਬੀ ਨਿਭਾਈ !ਅੰਤ ਵਿੱਚ ਦਲਜੀਤ ਸਿੰਘ ਗੈਦੂ ਨੇ ਸਾਰਿਆਂ ਨੂੰ ਜੀ ਆਇਆ ਕਿਹਾ ਤੇ ਬਹੁਤ ਧੰਨਵਾਦ ਕੀਤਾ ! ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ , ਸਾਰੀਆਂ ਸੰਗਤਾਂ ਨੇ ਲੰਗਰ ਦਾ ਭਰਪੂਰ ਆਨੰਦ ਮਾਣਿਆ , ਤਿੰਨ ਦਿਨ ਲੰਗਰ ਦੀ ਬਣਾਉਣ ਦੀ ਸੇਵਾ ਘਟੌੜਾ ਪਰਿਵਾਰ , ਬੱਚੂ ਪਰਿਵਾਰ , ਜੱਗਦਿਓ ਪਰਿਵਾਰ ਅਤੇ ਗੈਦੂ ਪਰਿਵਾਰਾਂ ਨੇ ਤਨ ਮਨ ਧਨ ਤੇ ਪੂਰੀ ਸ਼ਰਧਾ ਅਨੁਸਾਰ ਕੀਤੀ ! ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ ਨਾਲ 416 305 9878 ਤੇ ਸੰਪਰਕ ਕੀਤਾ ਜਾ ਸਕਦਾ ਹੈ।