ਨਵੀਂ ਦਿੱਲੀ, 9 ਨਵੰਬਰ
ਕਾਂਗਰਸ ਨੇ ਅੱਜ ਰਾਫਾਲ ਜਹਾਜ਼ ਸੌਦੇ ਬਾਰੇ ਫਰਾਂਸੀਸੀ ਨਿਊਜ਼ ਪੋਰਟਲ ਦੀ ਖ਼ਬਰ ਦੇ ਮੱਦੇਨਜ਼ਰ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਦੋਸ਼ ਲਗਾਇਆ ਕਿ ਇਸ ਘਪਲੇ ’ਤੇ ਪਰਦਾ ਪਾਉਣ ਲਈ ਕੇਂਦਰ ਸਰਕਾਰ ਅਤੇ ਸੀਬੀਆਈ ਤੇ ਈਡੀ ਵਿਚਕਾਰ ਗਠਜੋੜ ਹੋਇਆ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ”ਜਦੋਂ ਸੱਚਾਈ ਹਰ ਕਦਮ ‘ਤੇ ਤੁਹਾਡੇ ਨਾਲ ਹੈ, ਤਾਂ ਚਿੰਤਾ ਕਰਨ ਦੀ ਕੀ ਗੱਲ ਹੈ? ਮੇਰੇ ਕਾਂਗਰਸੀ ਸਾਥੀਓ-ਭ੍ਰਿਸ਼ਟ ਕੇਂਦਰ ਸਰਕਾਰ ਵਿਰੁੱਧ ਇਸੇ ਤਰ੍ਹਾਂ ਲੜਦੇ ਰਹੋ। ਰੁਕੋ ਨਾ, ਨਾ ਥੱਕੋ ਤੇ ਨਾ ਡਰੋ!’