ਪਠਾਨਕੋਟ, 15 ਜੁਲਾਈ 2020 -ਮਾਨਯੋਗ ਦੀਪਕ ਹਿਲੋਰੀ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੇ ਦਿਸਾ ਨਿਰਦੇਸਾਂ ਹੇਠ ਜਿਲਾ ਪਠਾਨਕੋਟ ਵਿੱਚ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹੋਈਆ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਮਿਤੀ 14/15-7-2020 ਦੀ ਰਾਤ ਸਮੇਂ ਕਰਫਿਉ ਦੀ ਉਲੰਘਣਾ ਕਰਨ ਵਾਲੇ 22 ਵਿਅਕਤੀਆਂ ਦੇ ਖਿਲਾਫ 17 ਮੁਕੱਦਮੇ ਵੱਖ ਵੱਖ ਧਰਾਵਾਂ ਅਧੀਨ ਦਰਜ ਰਜਿਸਟਰ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਮਾਨਯੋਗ ਸ੍ਰੀ ਦੀਪਕ ਹਿਲੋਰੀ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਨੇ ਦੱਸਿਆ ਕਿ ਉਪਰੋਕਤ ਦਰਜ ਮਾਮਲਿਆਂ ਵਿੱਚੋਂ ਵਿੱਚੋਂ ਥਾਣਾ ਡਵੀਜਨ ਨੰਬਰ-1 ਪਠਾਨਕੋਟ ਵਿੱਚ 2 ਮੁਕੱਦਮੇ ਬਰਖਿਲਾਫ ਵਿਕਰਮ ਸਿੰਘ ਪੁੱਤਰ ਰਮੇਸ ਕੁਮਾਰ ਵਾਸੀ ਵਾਰਡ ਨੰਬਰ 14 ਪ੍ਰੀਤ ਨਗਰ ਪਠਾਨਕੋਟ, ਓਮ ਪ੍ਰਕਾਸ ਸੈਣੀ ਪੁੱਤਰ ਰਾਮ ਚੰਦ ਵਾਸੀ ਗਲੀ ਰਾਮਗੜੀਆ ਜਿਲਾ ਗੁਰਦਾਸਪੁਰ, ਥਾਣਾ ਡਵੀਜਨ ਨੰਬਰ 2 ਪਠਾਨਕੋਟ ਵਿੱਚ 2 ਮੁਕੱਦਮੇਂ ਬਰਖਿਲਾਫ ਰੋਹਿਤ ਕੱਕੜ ਪੁੱਤਰ ਦਰਸਨ, ਦਿਨੇਸ ਕੁਮਾਰ ਪੁੱਤਰ ਹਰਬੰਸ ਲਾਲ, ਕਰਨ ਕੁਮਾਰ ਪੁੱਤਰ ਮਦਨ ਲਾਲ, ਤਰਸੇਮ ਲਾਲ ਪੁੱਤਰ ਮੰਗਤ ਰਾਮ ਵਾਸੀਆਨ ਨੇੜੇ ਰਾਮ ਲੀਲਾ ਗਰਾਊਂਡ ਸੈਲੀ ਕੁਲੀਆ, ਪਠਾਨਕੋਟ, ਥਾਣਾ ਮਾਮੂੰਨ ਕੈਂਟ ਵਿੱਚ 2 ਮੁਕੱਦਮੇ ਬਰਖਿਲਾਫ ਰਮਨ ਕੁਮਾਰ ਪੁੱਤਰ ਸਾਮ ਲਾਲ, ਗੁਰਦੇਵ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਵਾਸੀਆਨ ਵਾਰਡ ਨੰਬਰ 18 ਪਾਕਿਸਤਾਨੀ ਮੁੱਹਲਾ ਮਾਮੂਨ ਕੈਂਟ ਜਿਲਾ ਪਠਾਨਕੋਟ, ਅਭਿਸੇਕ ਪਠਾਨੀਆ ਪੁੱਤਰ ਸੁਖਦੇਵ ਸਿੰਘ ਵਾਸੀ ਲਖਣਪੁਰ ਤਹਿਸੀਲ ਨੂਰਪੁਰ ਜਿਲਾ ਕਾਗੜਾ ਹਿਮਾਚਲ ਪ੍ਰਦੇਸ, ਥਾਣਾ ਨੰਗਲ ਭੂਰ ਵਿੱਚ 2 ਮੁਕੱਦਮੇ ਬਰਖਿਲਾਫ ਸੁਰਜੀਤ ਪਾਲ ਪੁੱਤਰ ਹਰਬੰਸ ਲਾਲ ਵਾਸੀ ਵਾਰਡ ਨੂੰ 3. ਪਿੰਡ ਮਲਹਾੜੀ, ਥਾਣਾ ਇੰਦੋਰਾ ਜਿਲਾ ਕਾਂਗੜਾ, ਕੇਵਲ ਮਸੀਹ ਪੁੱਤਰ ਸਾਮਾ ਮਸੀਹ ਵਾਸੀ ਸਾਹਪੁਰ ਗੁਰਾਇਆਂ ਥਾਣਾ ਕਾਹਨਪੂਰ ਤਹਿ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ, ਥਾਣਾ ਤਾਰਾਗੜ ਵਿੱਚ 2 ਮੁਕੱਦਮੇਂ ਬਰਖਿਲਾਫ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਡੱਲਾਬਲੀਮ ਤਾਰਾਗੜ ਜਿਲਾ ਪਠਾਨਕੋਟ, ਸੱਤਪਾਲ ਪੁੱਤਰ ਲੇਟ ਬੜੂ ਰਾਮ ਵਾਸੀ ਝੜੋਲੀ ਜਿਲਾ ਗੁਰਦਾਸਪੁਰ, ਥਾਣਾ ਨਰੋਟ ਜੈਮਲ ਸਿੰਘ ਵਿੱਚ 1 ਮੁਕੱਦਮਾ ਬਰਖਿਲਾਫ ਸਕਤੀ ਕੁਮਾਰ ਪੁੱਤਰ ਸੁਰਿੰਦਰ ਪਾਲ, ਸੁਨੀਲ ਕੁਮਾਰ ਪੁੱਤਰ ਰੁਮਾਲ ਚੰਦ ਅਤੇ ਗੋਰਵ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀਆਨ ਜਸਵਾਲੀ ਜਿਲਾਂ ਪਠਾਨਕੋਟ, ਥਾਣਾ ਸਦਰ ਪਠਾਨਕੋਟ ਵਿੱਚ 2 ਮੁਕੱਦਮੇਂ ਬਰਖਿਲਾਫ ਮਧੂਰ ਬਸਵਾਲ ਪੁੱਤਰ ਗੁਰਦੇਵ ਸਿੰਘ ਵਾਸੀ ਸਿਵ ਨਗਰ ਸਾਹਮਣੇ ਬਿਜਲੀ ਕਲੋਨੀ ਸਰਨਾ ਪਠਾਨਕੋਟ, ਸੁਰੇਸ ਪੁੱਤਰ ਲੇਟ ਮਦਨ ਲਾਲ ਵਾਸੀ ਸਾਹਮਣੇ ਐਸ.ਕੇ.ਆਰ. ਹਸਪਤਾਲ ਬੁੱਢਾ ਨਗਰ ਸੁਜਾਨਪੁਰ, ਥਾਣਾ ਸੁਜਾਨਪੁਰ ਵਿੱਚ 2 ਮੁਕੱਦਮੇ ਬਰਖਿਲਾਫ ਸੰਨੀ ਪੁੱਤਰ ਰਾਮ ਕਿ੍ਰਸਨ ਅਤੇ ਪੰਕਜ ਕੁਮਾਰ ਪੁੱਤਰ ਮੋਹਕਮ ਨਿਵਾਸੀ ਪਿੰਡ ਛੋਟੇਪੁਰ ਜਿਲੇ ਪਠਾਨਕੋਟ, ਥਾਣਾ ਸਾਹਪੁਰਕੰਡੀ ਵਿੱਚ 1 ਮੁਕੱਦਮਾ ਬਰਖਿਲਾਫ ਤੇਜ ਰਾਜ ਪੁੱਤਰ ਸੁਰਿੰਦਰ ਕੁਮਾਰ ਵਾਸੀ ਆਦਰਸ ਨਗਰ ਤਰੇਟੀ ਜਿਲਾ ਪਠਾਨਕੋਟ , ਥਾਣਾ ਧਾਰਕਲਾ ਵਿੱਚ 1 ਮੁਕੱਦਮਾ ਬਰਖਿਲਾਫ ਇਕਬਾਲ ਮੁਹੰਮਦ ਪੁੱਤਰ ਇਬਰਾਹਿਮ ਵਾਸੀ ਪਿੰਡ ਨਲੋਹ ਟੀਕਾ ਨਿਆੜੀ ਧਾਰਕਲਾਂ ਦਰਜ ਰਜਿਸਟਰ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਤ ਦੇ ਕਰਫਿਊ ਨੂੰ ਲਾਗੂ ਕਰਨ ਦੇ ਲਈ ਪਠਾਨਕੋਟ ਪੁਲਿਸ ਵੱਲੋ ਸਪੈਸਲ ਮੁਹਿਮ ਚਲਾਈ ਜਾ ਰਹੀ ਹੈ ਕਰਫਿਊ ਦੇ ਕਾਨੂੰਨਾ ਦੀ ਉਲਘੰਨਾ ਕਰਨ ਵਾਲੇ ਵਿਅਕਤੀਆ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਘਰਾ ਵਿੱਚ ਕੀਤੀਆ ਜਾਣ ਵਾਲੀਆਂ ਨਿੱਜੀ ਪਾਰਟੀਆ ਤੇ ਵੀ ਨਜਰ ਰੱਖੀ ਜਾ ਰਹੀ ਹੈ ਘਰਾ ਵਿੱਚ 5 ਤੋਂ ਵੱਧ ਵਿਅਕਤੀਆਂ ਵੱਲੋਂ ਇੱਕਠੇ ਹੋ ਕੇ ਪਾਰਟੀ ਨਾ ਕੀਤੀ ਜਾਵੇ ।ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।