ਜੈਪੁਰ, 14 ਦਸੰਬਰ
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਅੱਜ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਹੋਏ। ਫਿਲਹਾਲ ਰਾਜਸਥਾਨ ਤੋਂ ਲੰਘ ਰਹੀ ਇਹ ਯਾਤਰਾ ਅੱਜ ਸਵੇਰੇ ਸਵਾਈ ਮਾਧੋਪੁਰ ਦੇ ਭੜੌਤੀ ਤੋਂ ਸ਼ੁਰੂ ਹੋਈ। ਰਾਜਨ ਇਸ ਦੌਰਾਨ ਰਾਹੁਲ ਗਾਂਧੀ ਦੇ ਨਾਲ ਸਨ ਤੇ ਦੋਵੇਂ ਚਰਚਾ ਕਰਦੇ ਨਜ਼ਰ ਆਏ।