ਰਾਜਸਥਾਨ ਵਿੱਚ ਕਾਂਗਰਸ ਅੱਜ ਵੀ ਸਿਆਸੀ ਸੰਕਟ ਨਾਲ ਜੂਝਦੀ ਰਹੀ। ਪਾਰਟੀ ਦੇ ਨਿਗਰਾਨਾਂ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਲਈ ਪਾਰਟੀ ਲੀਡਰਸ਼ਿਪ ਨੂੰ ਸ਼ਰਤਾਂ ਤੈਅ ਕਰਨ ਲਈ ਰਾਜ ਵਿੱਚ 82 ਵਿਧਾਇਕਾਂ ਦੀ ਕਾਰਵਾਈ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੱਤਾ ਹੈ। ਪਾਰਟੀ ਦੇ ਦੋ ਨਿਗਰਾਨ ਮਲਿਕਾਅਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਨੇ ਨਵੇਂ ਸਮੀਕਰਣਾਂ ਬਾਰੇ ਲਿਖਤੀ ਰਿਪੋਰਟ ਤਿਆਰ ਕਰ ਲਈ ਹੈ ਜੋ ਸ਼ਾਮ ਤੱਕ ਪਾਰਟੀ ਪ੍ਰਧਾਨ ਨੂੰ ਸੌਂਪਣ ਦੀ ਸੰਭਾਵਨਾ ਹੈ। ਇਸ ਵੇਲੇ ਸਭ ਦੀਆਂ ਨਜ਼ਰਾਂ ਸੋਨੀਆ ਗਾਂਧੀ ’ਤੇ ਟਿਕੀਆਂ ਹੋਈਆਂ ਹਨ