ਮੁੰਬਈ:
ਬੌਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਤੇ ਅਦਾਕਾਰਾ ਜਾਹਨਵੀ ਕਪੂਰ ਦੀ ਹਾਰਰ ਕਾਮੇਡੀ ਫ਼ਿਲਮ ‘ਰੂਹੀ’ 11 ਮਾਰਚ ਨੂੰ ਸਿਨੇਮਿਆਂ ਵਿੱਚ ਰਿਲੀਜ਼ ਹੋਵੇਗੀ। ਰਾਜਕੁਮਾਰ ਨੇ ਅੱਜ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ। ਇਸ ਦੇ ਨਾਲ ਉਸ ਨੇ ਕੈਪਸ਼ਨ ’ਚ ਲਿਖਿਆ, ‘‘ਲਾੜੀ ਵਾਂਗ ਸਜਣਗੇ ਸਿਨੇਮੇ। ਪਰ ਲਾੜਾ ਲੈ ਜਾਵੇਗੀ #ਰੂਹੀ! ਇਸ ਭੂੁਤੀਆ ਵਿਆਹ ’ਚ ਤੁਹਾਡਾ ਸਵਾਗਤ ਹੈ #ਸਿਨੇਮਾ ਦਾ ਜਾਦੂ ਪਰਤ ਰਿਹਾ ਹੈ; ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ।’’
ਜਾਹਨਵੀ ਨੇ ਵੀ ਉਸੇ ਤਰ੍ਹਾਂ ਦਾ ਮੋਸ਼ਨ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਇਸ ਭੂੁਤੀਆ ਵਿਆਹ ’ਚ ਤੁਹਾਡਾ ਸਵਾਗਤ ਹੈ। #ਸਿਨੇਮਾ ਦਾ ਜਾਦੂ ਪਰਤ ਰਿਹਾ ਹੈ; ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ। #ਰੂੁਹੀ।’’ ਇਸ ਤੋਂ ਇਲਾਵਾ ਫ਼ਿਲਮ ’ਚ ਸ਼ਾਮਲ ਵਰੁਣ ਸ਼ਰਮਾ ਨੇ ਲਿਖਿਆ, ‘‘ਸਾਲ ਦੀ ਸਭ ਤੋਂ ਭੂਤੀਆ ਸ਼ਾਦੀ ਲਈ ਸਿਨੇਮਾ ਵੀ ਤਿਆਰ ਹਨ। ਸਿਨੇਮਾ ਦਾ ਜਾਦੂ ਪਰਤ ਰਿਹਾ ਹੈ; ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ। #ਰੂੁਹੀ।’’

ਜ਼ਿਕਰਯੋਗ ਹੈ ਕਿ ਇਹ ਫ਼ਿਲਮ ਹਾਰਦਿਕ ਮਹਿਤਾ ਵੱਲੋਂ ਨਿਰਦੇਸ਼ਿਤ ਹੈ ਅਤੇ ਦਿਨੇਸ਼ ਵਿਜਨ ਅਤੇ ਮ੍ਰਿਗਦੀਪ ਸਿੰਘ ਇਸ ਦੇ ਨਿਰਮਾਤਾ ਹਨ। ਰਾਜਕੁਮਾਰ ਅਤੇ ਦਿਨੇਸ਼ ਵਿਜਨ ਦੀ ਇਕੱਠਿਆਂ ਦੀ ਇਹ ਤੀਜੀ ਫ਼ਿਲਮ ਹੈ।