ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਸਦਨ ਵਿੱਚ ਮਨੀਪੁਰ ਮਸਲੇ ’ਤੇ ਚਰਚਾ ਦੀ ਮੰਗ ਕੀਤੀ। ਉਨ੍ਹਾਂ ਸੰਸਦ ਦੇ ਨਿਯਮ 267 ਤਹਿਤ ਨੋਟਿਸ ਦਾਇਰ ਕਰਕੇ ਮਨੀਪੁਰ ਦੇ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਸਟੈਂਡ ਲਿਆ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਸਥਿਤੀ ਬਹੁਤ ਚਿੰਤਾਜਨਕ ਹੈ ਤੇ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਚੱਢਾ ਨੇ ਕਿਹਾ ਕਿ 2017 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਟਵੀਟ ਕੀਤਾ ਸੀ ਕਿ ਜੋ ਸੂਬੇ ਵਿੱਚ ਸ਼ਾਂਤੀ ਯਕੀਨੀ ਨਹੀਂ ਬਣਾ ਸਕਦੇ ਉਨ੍ਹਾਂ ਨੂੰ ਮਨੀਪੁਰ ’ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਕੁਝ ਹੋ ਰਿਹਾ ਹੈ ਉਹ 2017 ਨਾਲੋਂ ਵਿਨਾਸ਼ਕਾਰੀ ਤੇ ਬਹੁਤ ਵੱਡਾ ਹੈ।