ਮੁੰਬਈ:ਟੈਲੀਵਿਜ਼ਨ ਅਦਾਕਾਰਾ ਤੇ ਬਿੱਗ ਬੌਸ ਸੀਜ਼ਨ-14 ਦੀ ਮੁਕਾਬਲੇਬਾਜ਼ ਰੂਬੀਨਾ ਦਿਲੈਕ ਦੀ ਭੈਣ ਜਯੋਤਿਕਾ ਦਿਲੈਕ ‘ਫੈਮਿਲੀ ਵੀਕ’ ਦੌਰਾਨ ਬਿੱਗ ਬੌਸ ਦੇ ਘਰ ਵਿੱਚ ਜਾਣ ਵਾਲੀ ਹੈ। ਉਸ ਨੇ ਆਖਿਆ ਕਿ ਰਾਖੀ ਸਾਵੰਤ ਵੱਲੋਂ ਅਭਿਨਵ ਸ਼ੁਕਲਾ ਨਾਲ ਕੀਤਾ ਜਾ ਰਿਹਾ ਸਲੂਕ ਪ੍ਰੇਸ਼ਾਨ ਕਰਨ ਵਾਲਾ ਹੈ। ਉਸ ਨੇ ਆਖਿਆ ਕਿ ਰਾਖੀ ਸਾਵੰਤ ਰਿਐਲਿਟੀ ਸ਼ੋਅ ਦੌਰਾਨ ਸ਼ਰਾਫ਼ਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਰਾਖੀ ਨੇ ਪਿਛਲੇ ਦਿਨੀਂ ਅਭਿਨਵ ’ਤੇ ਸੰਗਤਰੇ ਦੇ ਛਿਲਕੇ ਸੁੱਟੇ ਅਤੇ ਆਪਣੇ ਸਰੀਰ ’ਤੇ ਲਾਲ ਰੰਗ ’ਚ ‘ਆਈ ਲਵ ਯੂ’ ਲਿਖਿਆ। ਉਸ ਨੇ ਅਭਿਨਵ ਦੇ ਨਾਮ ਦਾ ਸਿੰਧੂਰ ਵੀ ਭਰਿਆ ਸੀ। ਉਸ ਨੇ ਆਖਿਆ,‘‘ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਸੀਂ ਜੋ ਕਰ ਰਹੇ ਹੋ ਉਹ ਕਿੰਨਾ ਗ਼ਲਤ ਹੈ ਅਤੇ ਮਹਿਜ਼ ਮੌਜ-ਮਸਤੀ ਲਈ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਜਦੋਂ ਉਸ ਨੇ ਇਹ ਸਭ ਕੀਤਾ ਤਾਂ ਮੇਰਾ ਅਨੁਮਾਨ ਹੈ ਕਿ ਇਸ ਨੂੰ ਜ਼ਿਆਦਾਤਰ ਲੋਕਾਂ ਨੇ ਪਸੰਦ ਨਹੀਂ ਕੀਤਾ। ਹਰ ਕੰਮ ਦੀ ਹੱਦ ਹੁੰਦੀ ਹੈ ਅਤੇ ਜੇਕਰ ਕੋਈ ਹੱਦ ਪਾਰ ਕਰਦਾ ਹੈ ਤਾਂ ਤੁਹਾਨੂੰ ਉਸ ਨੂੰ ਰੋਕਣ ਦੀ ਲੋੜ ਹੁੰਦੀ ਹੈ। ਜਯੋਤਿਕਾ ਬਿੱਗ ਬੌਸ ਦੇ ਘਰ ਵਿੱੱਚ ਜਾਣ ਲਈ ਉਤਸ਼ਾਹਿਤ ਤੇ ਘਬਰਾਈ ਹੋਈ ਹੈ।