ਮੁੰਬਈ, 28 ਜੂਨ
ਬੌਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਸੜਕ ਪਾਰ ਕਰਦੇ ਸਮੇਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਜੰਗਲੀ ਜੀਵਾਂ ਲਈ ਚਿੰਤਾ ਜਾਹਿਰ ਕੀਤੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਅਤੇ ਇੱਕ ‘ਬਜਰੰਗ’ ਨਾਂ ਦੇ ਚੀਤੇ ਦੀ ਵੀਡੀਓ ਸਾਂਝੀ ਕੀਤੀ, ਜਿਹੜੀ ਉਸ ਨੇ ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ ਟਾਈਗਰ ਰਿਜ਼ਰਵ ਦੇ ਦੌਰੇ ਦੌਰਾਨ ਬਣਾਈ ਸੀ। ਵੀਡੀਓ ਵਿੱਚ ਬਜਰੰਗ ਜੰਗਲ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਣ ਲਈ ਸੜਕ ਪਾਰ ਕਰਦਾ ਦਿਖਾਈ ਦੇ ਰਿਹਾ ਹੈ। ਰਵੀਨਾ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਲਿਖਿਆ, ‘‘ਅਤੇ ਮਹਾਨ ਦਿਨ ਐਵੇਂ ਹੀ ਬਣਦੇ ਹਨ!! ਅੱਜ ਦਾ ਦਿਨ ਲੇਟ ਸ਼ੁਰੂ ਹੋਇਆ ਪਰ ਭਾਗਾਂ ਵਾਲਾ ਰਿਹਾ ਕਿਉਂਕਿ ਅਸੀਂ ਮਗਧੀ ਗੇਟ ਤੋਂ ਪਾਰਕ ਵਿੱਚ ਦਾਖ਼ਲ ਹੋ ਰਹੇ ਸੀ ਕਿ ਇਸੇ ਦੌਰਾਨ ਅਸੀਂ ਸ਼ਾਨਦਾਰ ਬਜਰੰਗ ਚੀਤੇ ਨੂੰ ਛਾਲ ਮਾਰਦਿਆਂ ਅਤੇ ਜੰਗਲ ਦੇ ਦੂਜੇ ਹਿੱਸੇ ਵਿੱਚ ਜਾਂਦਿਆਂ ਦੇਖਿਆ।’’ ਅਦਾਕਾਰਾ ਨੇ ਅੱਗੇ ਕਿਹਾ, ‘‘ਕਿਸਮਤ ਨਾਲ ਇਹ ਟਰੱਕ ਡਰਾਈਵਰ ਜਾਨਵਰਾਂ ਪ੍ਰਤੀ ਵਫ਼ਾਦਾਰ ਹਨ ਅਤੇ ਕਦਰ ਕਰਦਿਆਂ ਉਨ੍ਹਾਂ ਨੂੰ ਲੰਘਣ ਲਈ ਰਸਤਾ ਦਿੰਦੇ ਹਨ ਪਰ ਸਾਰੇ ਜੰਗਲੀ ਜਾਨਵਰ ਕਿਸਮਤ ਵਾਲੇ ਨਹੀਂ ਹੁੰਦੇ। ਅਸੀਂ ਬਹੁਤ ਸਾਰੇ ਜਾਨਵਰਾਂ ਨੂੰ ਸੜਕ ਹਾਦਸਿਆਂ ਵਿੱਚ ਗੁਆਇਆ ਹੈ।