ਜਲੰਧਰ, 5 ਮਈ
ਵਿਵਾਦਾਂ ਵਿੱਚ ਘਿਰਣ ਬਾਅਦ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣਾ ਗੀਤ `ਮੇਰਾ ਕੀ ਕਸੂਰ` ਯੂਟਿਊਬ ਤੋਂ ਹਟਾ ਲਿਆ ਹੈ। ਗਾਈਕ ਰਣਜੀਤ ਬਾਵਾ ਨੇ ਇਸ ਗੀਤ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਮੁਆਫ਼ੀ ਮੰਗੀ ਹੈ। ਉਨ੍ਹਾਂ ਆਪਣੇ ਮੁਆਫ਼ੀਨਾਮੇ ਵਿੱਚ ਕਿਹਾ ਹੈ ਕਿ ਉਸ ਦਾ ਕਿਸੇ ਦੀ ਭਾਵਨਾਵਾਾਂ ਨੂੰ ਸੱਟ ਮਾਰਨ ਦਾ ਇਰਾਦਾ ਨਹੀਂ ਸੀ। ਉਨ੍ਹਾਂ ਦੇ ਮਨ ਵਿੱਚ ਹਰੇਕ ਧਰਮ ਦਾ ਮਾਣ -ਸਨਮਾਨ ਹੈ ਅਤੇ ਕਿਸੇ ਦਾ ਵੀ ਉਹ ਅਪਮਾਨ ਨਹੀਂ ਕਰ ਸਕਦੇ ਜੇਕਰ ਕਿਸੇ ਨੂੰ ਉਸ ਦੇ ਗੀਤ ਦੇ ਕਿਸੇ ਲਫ਼ਜ਼ਾਂ ਨਾਲ ਦੁੱਖ ਪਹੁੰਚਿਆ ਹੈ ਤਾਂ ਉਹ ਉਨ੍ਹਾਂ ਕੋਲੋਂ ਮੁਆਫੀ ਮੰਗਦੇ ਹਨ ਅਤੇ ਭਰੋਸਾ ਦਿਵਾਉਂਦੇ ਹਨ ਕਿ ਭਵਿੱਖ ਵਿੱਚ ਅਜਿਹਾ ਕਦੇ ਵੀ ਨਹੀਂ ਹੋਵੇਗਾ ।