ਮੁੰਬਈ:ਬੌਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਸਬੰਧੀ ਉਸ ਨੇ ਟਵੀਟ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਉਸ ਨੇ ਟਵੀਟ ਕੀਤਾ, ‘‘ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਇਕਾਂਤਵਾਸ ਹੋ ਗਈ ਹਾਂ। ਮੇਰੀ ਸਿਹਤ ਠੀਕ ਹੈ। ਜਿਹੜੇ ਹਾਲ ਹੀ ਵਿੱਚ ਮੈਨੂੰ ਮਿਲੇ ਸਨ ਕ੍ਰਿਪਾ ਕਰਕੇ ਉਹ ਵੀ ਆਪਣੀ ਜਾਂਚ ਕਰਵਾਉਣ।’’ ਅਦਾਕਾਰਾ ਨੇ ਹਾਲ ਹੀ ਵਿੱਚ ਅਮਿਤਾਭ ਬੱਚਨ ਅਤੇ ਅਜੈ ਦੇਵਗਨ ਨਾਲ ਆਉਣ ਵਾਲੀ ਫਿਲਮ ‘ਮੇਅਡੇਅ’ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸ ਵਿੱਚ ਉਹ ਪਾਇਲਟ ਦਾ ਕਿਰਦਾਰ ਅਦਾ ਕਰ ਰਹੀ ਹੈ।