ਮਾਨਚੈਸਟਰ : ਕ੍ਰਿਸਟੀਆਨੋ ਰੋਨਾਲਡੋ ਨੇ ਓਲਡ ਟ੍ਰੈਫਰਡ ‘ਤੇ ਦੂਸਰੀ ਵਾਰ ਪਰਤਦੇ ਹੋਏ ਜਿੱਤ ਦਾ ਸੁਆਦ ਚਖਿਆ ਪਰ ਮੰਗਲਵਾਰ ਨੂੰ ਚੈਂਪੀਅਨਸ ਲੀਗ ਵਿਚ ਯੂਵੇਂਟਸ ਦੀ ਮਾਨਚੈਸਟਰ ਯੂਨਾਈਟਿਡ ‘ਤੇ 1-0 ਦੀ ਜਿੱਤ ਦੌਰਾਨ ਉਹ ਗੋਲ ਨਹੀਂ ਕਰ ਸਕਿਆ। ਰੋਨਾਲਡੋ ਨੇ ਹਾਲਾਂਕਿ 17ਵੇਂ ਮਿੰਟ ਵਿਚ ਪਾਉਲੋ ਦਿਬਾਲਾ ਦੇ ਗੋਲ ਵਿਚ ਅਹਿਮ ਭੂਮਿਕਾ ਨਿਭਾਈ। ਇਸ ਨਾਲ ਇਟਲੀ ਦੀ ਚੈਂਪੀਅਨ ਟੀਮ ਨੇ ਗਰੁੱਪ-ਐੱਚ ਦੇ ਚੋਟੀ ਵਿਚ ਯੂਨਾਈਟਿਡ ‘ਤੇ 5 ਅੰਕ ਦੀ ਮਜ਼ਬੂਤ ਬੜ੍ਹਤ ਬਣਾ ਲਈ ਹੈ। ਇਸ ਹਾਰ ਨਾਲ ਜੋਸ ਮੋਰਿਨਹੋ ਦੇ ਭਵਿੱਖ ਨੂੰ ਲੈ ਕੇ ਲੱਗ ਰਹੀਆਂ ਅਟਕਲਬਾਜ਼ੀਆਂ ‘ਚ ਇਕ ਵਾਰ ਫਿਰ ਇਜ਼ਾਫਾ ਹੋਇਆ ਹੈ।