ਬ੍ਰਸ਼ਲਜ਼, 1 ਮਾਰਚ
ਇੱਕ ਇਤਿਹਾਸਕ ਘਟਨਾਕ੍ਰਮ ਵਿੱਚ ਯੂਰੋਪੀਅਨ ਸੰਸਦ ਨੇ ਮੰਗਲਵਾਰ ਨੂੰ ਯੂਰੋਪੀਅਨ ਯੂਨੀਅਨ ਵਿੱਚ ਸ਼ਾਮਲ ਹੋਣ ਦੀ ਯੂਕਰੇਨ ਦੀ ਅਪੀਲ ਮਨਜ਼ੂਰ ਕਰ ਲਈ।
ਯੂਕਰੇਨ ਨੂੰ ਯੂਰੋਪੀਅਨ ਯੂਨੀਅਨ ਵਿੱਚ ਸ਼ਾਮਲ ਕਰਨ ਦੀ ਵਿਸ਼ੇਸ਼ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਅਤੇ ਇਸ ਸਬੰਧੀ ਵੋਟਿੰਗ ਭਾਰਤੀ ਸਮੇਂ ਅਨੁਸਾਰ ਰਾਤ 9 ਵਜੇ ਹੋਵੇਗੀ। ਇਹ ਫੈਸਲਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਯੂਰੋਪੀਅਨ ਸੰਸਦ ਨੂੰ ਸੰਬੋਧਨ ਕਰਨ ਤੋਂ ਬਾਅਦ ਲਿਆ ਗਿਆ। ਆਪਣੇ ਸੰਬੋਧਨ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਦੱਸਿਆ ਕਿ ਖਿੱਤੇ ਦੇ ਸਾਰੇ ਦੇਸ਼ ਇੱਕਮੁੱਠ ਹਨ ਅਤੇ ਉਨ੍ਹਾਂ ਯੂਕਰੇਨ ਨੂੰ ਇਸ ਦਾ ਹਿੱਸਾ ਬਣਨ ਦੀ ਆਪਣੀ ਇੱਛਾ ਪ੍ਰਗਟਾਈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ,‘‘ ਅਸੀਂ ਬਰਾਬਰ ਹੋਣਾ ਚਾਹੁੰਦੇ ਹਾਂ। ’’ ਜ਼ੇਲੇਨਸਕੀ ਨੇ ਇਸ ਮੌਕੇ ਦਾ ਲਾਹਾ ਲੈਂਦਿਆਂ ਦੱਸਿਆ ਕਿ ਕਿਵੇਂ ਯੂਕਰੇਨ ਦੇ ਲੋਕ ਰੂਸ ਦੇ ਹਮਲੇ ਦੀ ‘ਭਾਰੀ ਕੀਮਤ’ ਚੁਕਾ ਰਹੇ ਹਨ। ਅੱਜ ਸਵੇਰੇ 2 ਕਰੂਜ਼ ਮਿਜ਼ਾਈਲਾਂ ਖਾਰਕੀਵ ਸ਼ਹਿਰ ਵਿੱਚ ਡਿੱਗੀਆਂ। ਸ਼ਹਿਰ ਵਿੱਚ ਸਭ ਤੋਂ ਵੱਧ ਯੂਨੀਵਰਸਿਟੀਆਂ ਹਨ। ਉੱਥੋਂ ਦੇ ਨੌਜਵਾਨ ਹੁਸ਼ਿਆਰ ਅਤੇ ਤੇਜ਼ ਹਨ। ਅਸੀਂ ਸਿਰਫ ਆਪਣੀ ਜ਼ਮੀਨ ਅਤੇ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ। ਨਾਲ ਹੀ, ਅਸੀਂ ਯੂਰਪ ਦਾ ਇੱਕ ਬਰਾਬਰ ਦਾ ਮੈਂਬਰ ਬਣਨ ਦੀ ਲੜਾਈ ਵੀ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਇਸ ਬਾਰੇ ਹੀ ਹੈ। ਯੂਰੋਪੀਅਨ ਯੂਨੀਅਨ ਯੂਕਰੇਨ ਨਾਲੋਂ ਬਹੁਤ ਮਜ਼ਬੂਤ ਹੈ ਤੇ ਯੂਰੋਪੀਅਨ ਯੂਨੀਅਨ ਬਿਨਾਂ, ‘ਯੂਕਰੇਨ ਇਕੱਲਾ ਹੋ ਜਾਵੇਗਾ। ’’ ਇਸ ਦੌਰਾਨ ਜ਼ੇਲੇਨਸਕੀ ਨੇ ਯੂਰੋਪੀਅਨ ਯੂਨੀਅਨ ਨੂੰ ਕਿਹਾ ਸੀ ਕਿ ਉਹ ਇਹ ਸਾਬਤ ਕਰੇ ਕਿ ਉਹ ਉਸ ਦੇ ਨਾਲ ਹੈ ਜਾਂ ਨਹੀਂ।
ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਜਿਨ੍ਹਾਂ ਦੇ ਹੱਥਾਂ ਵਿੱਚ ਯੂਕਰੇਨੀ ਝੰਡੇ ਵਾਲੀਆਂ ਤਖਤੀਆਂ , ਨੀਲੇ ਅਤੇ ਪੀਲੇ ਰੰਗ ਦਾ ਸਕਾਰਫ਼ ਜਾਂ ਰਿਬਨ ਸੀ ਨੇ ਜ਼ੇਲੇਨਸਕੀ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ। ਉਹ ਵੀਡੀਓ ਕਾਨਫਰੰਸ ਰਾਹੀਂ ਯੂਰੋਪੀਅਨ ਸੰਸਦ ਨੂੰ ਸੰਬੋਧਨ ਕਰ ਰਹੇ ਸਨ।