ਬਾਰਾਬੰਕੀ(ਯੂਪੀ), 28 ਮਾਰਚ
ਪੁਲੀਸ ਨੇ ਜੇਲ੍ਹ ਤੋਂ ਪੰਜਾਬ ਦੀ ਕੋਰਟ ਤੱਕ ਦੇ ਸਫ਼ਰ ਲਈ ਕਥਿਤ ਐਂਬੂਲੈਂਸ ਵਰਤੇ ਜਾਣ ਦੇ ਦੋਸ਼ ਵਿੱਚ ਡਾਨ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਤੇ 12 ਹੋਰਨਾਂ ਖਿਲਾਫ਼ ਗੈਂਗਸਟਰ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਹ 12 ਹੋਰ ਮਾਉ, ਗਾਜ਼ੀਪੁਰ, ਲਖਨਊ ਤੇ ਪ੍ਰਯਾਗਰਾਜ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਹ ਸਾਰੇ ਮੁਲਜ਼ਮ ਪਹਿਲਾਂ ਹੀ ਜੇਲ੍ਹ ਵਿੱਚ ਹਨ।