ਚੰਡੀਗੜ੍ਹ, 10 ਮਾਰਚ
ਪੰਜਾਬ ਤੋਂ ਇਲਾਵਾ ਯੂਪੀ ਦੀਆਂ 403, ਉੱਤਰਾਖੰਡ ਦੀਆਂ 70, ਮਨੀਪੁਰ ਦੀਆਂ 60 ਤੇ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਯੂਪੀ ’ਚ ਪੋਸਟਲ ਬੈਲੇਟ ਗਿਣਤੀ ’ਚ ਭਾਜਪਾ ਅੱਗੇ ਚੱਲ ਰਹੀ ਹੈ। ਉੱਤਰਾਖੰਡ, ਮਨੀਪੁਰ ਤੇ ਗੋਆ ’ਚ ਭਾਜਪਾ ਹੈ। ਯੂਪੀ ਦੀਆਂ 403 ਸੀਟਾਂ ਵਿੱਚ ਭਾਜਪਾ 272, ਸਪਾ 121, ਬਸਪਾ 3 ਤੇ ਕਾਂਗਰਸ 3 ਸੀਟਾਂ ’ਤੇ ਅੱਗੇ ਹਨ। ਉੱਤਰਾਖੰਡ ਵਿੱਚ 70 ਸੀਟਾਂ ਵਿੱਚ ਭਾਜਪਾ 42, ਕਾਂਗਰਸ 25 ਸੀਟਾਂ ’ਤੇ ਅੱਗੇ ਹਨ। ਗੋਆ ਦੀਆਂ 40 ਸੀਟਾਂ ਵਿੱਚ ਭਾਜਪਾ 18 ਤੇ ਕਾਂਗਰਸ 12 ’ਤੇ ਅੱਗੇ ਹੈ। ਮਨੀਪੁਰ ਦੀਆਂ 60 ਸੀਟਾਂ ਵਿਚੋਂ ਕਾਂਗਰਸ6 ਤੇ ਭਾਜਪਾ 32 ਸੀਟਾਂ ’ਤੇ ਅੱਗੇ ਹੈ।