ਟੈਂਪੇ (ਯੂਨਾਨ), 1 ਮਾਰਚ

ਯੂਨਾਨ ਵਿੱਚ ਅੱਜ ਤੜਕੇ ਯਾਤਰੀ ਰੇਲਗੱਡੀ ਅਤੇ ਮਾਲ ਗੱਡੀ ਦੀ ਟੱਕਰ ਹੋ ਗਈ, ਜਿਸ ਵਿੱਚ 36 ਵਿਅਕਤੀ ਮਾਰੇ ਗਏ ਤੇ ਘੱਟੋ-ਘੱਟ 85 ਹੋਰ ਜ਼ਖ਼ਮੀ ਹੋ ਗਏ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਥਨਜ਼ ਤੋਂ 380 ਕਿਲੋਮੀਟਰ ਉੱਤਰ ਵਿਚ ਟੈਂਪੇ ਨੇੜੇ ਟੱਕਰ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਘੱਟੋ-ਘੱਟ ਤਿੰਨ ਨੂੰ ਅੱਗ ਲੱਗ ਗਈ।