ਕਾਹਨੂੰਵਾਨ, 11 ਅਗਸਤ
ਇੱਥੇ ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਨੂੰ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਫੱਟੜ ਹੋਏ ਰਾਹੁਲ ਸ਼ਰਮਾ ਵਾਸੀ ਪਿੰਡ ਕੋਟ ਖਾਂ ਮੁਹੰਮਦ ਨੇ ਦੱਸਿਆ ਕਿ ਜਦੋਂ ਉਹ ਪਿੰਡ ਨੇੜਲੇ ਕਸਬੇ ਭੈਣੀ ਮੀਆਂ ਖਾਂ ਤੋਂ ਵਾਪਸ ਘਰ ਪਰਤ ਰਿਹਾ ਸੀ ਤਾਂ ਉਸ ਉੱਤੇ ਪਿੰਡ ਦੇ ਹੀ ਕੁੱਝ ਵਿਰੋਧੀਆਂ ਨੇ ਹਮਲਾ ਕਰ ਦਿੱਤਾ। ਉਸ ਨੇ ਕਿਹਾ ਕਿ ਹਮਲਾਵਰਾਂ ਦੀ ਗਿਣਤੀ 8-10 ਦੇ ਕਰੀਬ ਸੀ ਅਤੇ ਉਹ ਲੋਹੇ ਦੀਆਂ ਰਾਡਾਂ ਅਤੇ ਤੇਜ਼ ਧਾਰ ਹਥਿਆਰਾਂ ਨਾਲ ਲੈਸ ਸਨ। ਐੱਸਐਚਓ ਹਰਪਾਲ ਸਿੰਘ ਨੇ ਕਿਹਾ ਕਿ ਇਹ ਨਿੱਜੀ ਰੰਜਿਸ਼ ਦਾ ਮਾਮਲਾ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।