ਨਵੀਂ ਦਿੱਲੀ, 3 ਮਾਰਚ
ਭਾਰਤੀ ਹਵਾਈ ਫ਼ੌਜ ਦੀਆਂ ਉਡਾਣਾਂ ਵਿੱਚ ਕੁਝ ਭਾਰਤੀ ਵਿਦਿਆਰਥੀ ਆਪਣੇ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਨੂੰ ਲੈ ਕੇ ਆਏ। ਪੁਣੇ ਦੀ ਯੁਕਤਾ ਆਪਣੇ ਸੱਤ ਮਹੀਨਿਆਂ ਦੇ ਸਾਈਬੇਰੀਅਨ ਹਸਕੀ ਕੁੱਤੇ ‘ਨੀਲਾ’ ਨੂੰ ਲੈ ਕੇ ਆਈ। ਕੁੱਤਿਆਂ ਵਾਂਗ ਕੁਝ ਵਿਦਿਆਰਥੀ ਆਪਣੀਆਂ ਪਾਲਤੂ ਬਿੱਲੀਆਂ ਨੂੰ ਵੀ ਲੈ ਕੇ ਆਏ। ਪਿਛਲੇ ਦਿਨਾਂ ਦੌਰਾਨ ਕੁਝ ਭਾਰਤੀ ਵਿਦਿਆਰਥੀਆਂ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਪਾਲਤੂ ਜਾਨਵਰਾਂ ਤੋਂ ਬਿਨਾਂ ਯੁੱਧ ਪ੍ਰਭਾਵਿਤ ਦੇਸ਼ ਨਹੀਂ ਛੱਡਣਗੇ।