ਨਿਊ ਯਾਰਕ, 5 ਸਤੰਬਰ

ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਕੈਨੇਡੀਅਨ ਸਾਥੀ ਡੇਨਿਸ ਸ਼ਾਪੋਵਾਲੋਵ ਨੇ ਇਥੇ ਸਿੱਧੇ ਸੈੱਟ ਵਿੱਚ ਜਿੱਤ ਪ੍ਰਾਪਤ ਕਰਕੇ ਯੂਐੱਸ ਓਪਨ ਦੇ ਪੁਰਸ਼ ਡਬਲਜ਼ ਦੇ ਦੂਜੇ ਗੇੜ ਵਿਚ ਦਾਖਲ ਹੋ ਗਏ। ਉਨ੍ਹਾਂ ਨੇ ਅਮਰੀਕੀ ਜੋੜੀ ਅਰਨੈਸਟੋ ਐਸਕੋਬੇਡੋ ਅਤੇ ਨੋਆ ਰੂਬਿਨ ਖਿਲਾਫ ਟੂਰਨਾਮੈਂਟ ਦੀ ਜੋੜੀ ਨੂੰ ਇੱਕ ਘੰਟੇ ਅਤੇ 22 ਮਿੰਟ ਦੇ ਮੈਚ ਵਿੱਚ 6-2, 6-4 ਨਾਲ ਮਾਤ ਦਿੱਤੀ।