ਇੰਦੌਰ, 30 ਮਾਰਚ 

ਮੱਧ ਪ੍ਰਦੇਸ਼ ਦੇ ਇੰਦੌਰ ਦੇ ਮੰਦਰ ‘ਚ ਅੱਜ ਰਾਮ ਨੌਮੀ ਮੌਕੇ ਪ੍ਰੋਗਰਾਮ ਦੌਰਾਨ ਪ੍ਰਾਚੀਨ ਖੂਹੀ ਦੀ ਛੱਤ ‘ਚ ਡਿੱਗ ਕਾਰਨ ਘੱਟ ਤੋਂ ਘੱਟ 25 ਵਿਅਕਤੀ ਦਬ ਗਏ, ਜਿਨ੍ਹਾਂ ’ਚੋਂ 8 ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਟੇਲ ਨਗਰ ਦੇ ਮੰਦਰ ‘ਚ ਹੋਏ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।