ਨੀਮਚ, 28 ਅਗਸਤ

ਇਥੋਂ ਦੇ ਆਦਿਵਾਸੀ ਨੂੰ ਮੋਟਰਸਾਈਕਲ ਰਾਹੀਂ ਟੱਕਰ ਮਾਰਨ ਦੀ ਅਜਿਹੀ ਦਰਦਨਾਕ ਸਜ਼ਾ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਆਦਿਵਾਸੀ ਵਲੋਂ ਟੱਕਰ ਮਾਰਨ ’ਤੇ ਲੋਕਾਂ ਨੇ ਉਸ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਬਾਅਦ ਵਿਚ ਉਸ ਨੂੰ ਪਿੱਕਅੱਪ ਗੱਡੀ ਰਾਹੀਂ ਬੰਨ੍ਹ ਕੇ 100 ਮੀਟਰ ਤਕ ਘੜੀਸਿਆ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿਚ ਅੱਠ ਜਣਿਆਂ ਨੂੰ ਨਾਮਜ਼ਦ ਕੀਤਾ ਹੈ ਤੇ ਪੰਜ ਜਣਿਆਂ ਨੂੰ ਕਾਬੂ ਵੀ ਕਰ ਲਿਆ ਹੈ। ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਨਸ਼ਰ ਹੋਈ ਹੈ। ਇਸ ਮਾਮਲੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਸ਼ਿਵਰਾਜ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਾਨੂੰਨ ਪ੍ਰਣਾਲੀ ’ਤੇ ਸਵਾਲ ਚੁੱਕੇ ਹਨ।