ਦੁਬਈ, 23 ਮਾਰਚ
ਸਮ੍ਰਿਤੀ ਮੰਧਾਨਾ ਅਤੇ ਝੂਲਨ ਗੋਸਵਾਮੀ ਨੇ ਅੱਜ ਜਾਰੀ ਤਾਜ਼ਾ ਆਈਸੀਸੀ ਮਹਿਲਾ ਇੱਕ ਰੋਜ਼ਾ ਖਿਡਾਰੀ ਰੈਂਕਿੰਗਜ਼ ਵਿੱਚ ਕ੍ਰਮਵਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਸੂਚੀ ਵਿੱਚ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਮੰਧਾਨਾ ਬੱਲੇਬਾਜ਼ਾਂ ਦੀ ਰੈਂਕਿੰਗਜ਼ ਵਿੱਚ 797 ਅੰਕ ਨਾਲ, ਜਦਕਿ ਗੋਸਵਾਮੀ ਗੇਂਦਬਾਜ਼ਾਂ ਦੀ ਸੂਚੀ ਵਿੱਚ 730 ਅੰਕਾਂ ਨਾਲ ਅੱਵਲ ਨੰਬਰ ’ਤੇ ਕਾਇਮ ਹਨ। ਭਾਰਤ ਦੀ ਇੱਕ ਰੋਜ਼ਾ ਕਪਤਾਨ ਮਿਤਾਲੀ ਰਾਜ 713 ਅੰਕਾਂ ਨਾਲ ਆਪਣੇ ਚੌਥੇ ਸਥਾਨ ’ਤੇ ਟਿਕੀ ਹੋਈ ਹੈ, ਜੋ ਸਿਖ਼ਰਲੇ ਦਸ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੇਸ਼ ਦੀ ਇੱਕੋ-ਇੱਕ ਹੋਰ ਕ੍ਰਿਕਟਰ ਹੈ।
ਗੇਂਦਬਾਜ਼ਾਂ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ 688 ਅੰਕਾਂ ਨਾਲ ਪੰਜਵੇਂ, ਜਦਕਿ ਲੈੱਗ ਸਪਿੰਨਰ ਪੂਨਮ ਯਾਦਵ 656 ਅੰਕਾਂ ਨਾਲ ਦਸਵੇਂ ਸਥਾਨ ’ਤੇ ਹੈ। ਹਰਫ਼ਨਮੌਲਾ ਸੂਚੀ ਵਿੱਚ ਭਾਰਤ ਦੀ ਦੀਪਤੀ ਸ਼ਰਮਾ ਦੱਖਣੀ ਅਫਰੀਕਾ ਦੀ ਡੀ ਵਾਨ ਨਿਕਰਕ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਹੈ, ਜਿਨ੍ਹਾਂ ਦੇ 388 ਅੰਕ ਹਨ।