ਮੁੰਬਈ, 30 ਜੂਨ

ਅਭਿਨੇਤਰੀ ਮੰਦਿਰਾ ਬੇਦੀ ਦੇ ਪਤੀ ਅਤੇ “ਸ਼ਾਦੀ ਕਾ ਲੱਡੂ” ਅਤੇ “ਪਿਆਰ ਮੇਂ ਕਭੀ ਕਭੀ” ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਰਾਜ ਕੌਸ਼ਲ ਦੀ ਬੁੱਧਵਾਰ ਤੜਕੇ ਦਿਲ ਦੇ ਦੌਰਾ ਕਾਰਨ ਮੌਤ ਹੋ ਗਈ। ਉਹ 50 ਸਾਲਾਂ ਦਾ ਸੀ। ਕੌਸ਼ਲ ਦੇ ਪਰਿਵਾਰਕ ਦੋਸਤ ਅਤੇ ਅਦਾਕਾਰ ਰੋਹਿਤ ਰਾਏ ਨੇ ਇਹ ਜਾਣਕਾਰੀ ਦਿੱਤੀ। ਕੌਸ਼ਲ ਦੇ ਪਰਿਵਾਰ ਵਿੱਚ ਪਤਨੀ ਮੰਦਿਰਾ ਬੇਦੀ, ਬੇਟਾ ਵੀਰ ਅਤੇ ਬੇਟੀ ਤਾਰਾ ਹਨ। ਕੌਸ਼ਲ ਦਾ ਸਸਕਾਰ ਅੱਜ ਦਾਦਰ ਸਥਿਤ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ’ਚ ਕਰ ਦਿੱਤਾ ਗਿਆ।