ਸ੍ਰੀ ਮੁਕਤਸਰ ਸਾਹਿਬ, 26 ਮਈ
ਲਾਗਲੇ ਕਸਬੇ ਮੰਡੀ ਬਰੀਵਾਲਾ ਵਿੱਚ ਆੜ੍ਹਤੀਏ ਨੇ ਅੱਜ ਆਪਣੀ ਦੁਕਾਨ ਵਿੱਚ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਨਿਰੰਜਨ ਕੁਮਾਰ (45) ਮੰਡੀ ਬਰੀਵਾਲਾ ਵਿਖੇ ਫਰਮ ਮੈਸਰਜ਼ ਬਲਵੀਰ ਸਿੰਘ ਨਿਰੰਜਨ ਕੁਮਾਰ ਦਾ ਮਾਲਕ ਸੀ। ਉਨ੍ਹਾਂ ਦੇ ਪਰਿਵਾਰ ਦੀਆਂ ਮੰਡੀ ਵਿੱਚ ਹੋਰ ਵੀ ਹੋਰ ਦੁਕਾਨਾਂ ਹਨ। ਸੂਤਰਾਂ ਅਨੁਸਾਰ ਇਸ ਪਰਿਵਾਰ ਦੀ ਪਿਛਲੇ ਕੁੱਝ ਸਮੇਂ ਤੋਂ ਆਰਥਿਕ ਸਥਿਤੀ ਖਰਾਬ ਸੀ। ਮ੍ਰਿਤਕ ਵੱਲੋ ਖ਼ੁਦਕੁਸ਼ੀ ਨੋਟ ਵੀ ਛੱਡਿਆ ਗਿਆ ਹੈ।