ਮੁੰਬਈ, 6 ਜੁਲਾਈ

ਅਦਾਕਾਰਾ ਮ੍ਰਿਣਾਲ ਠਾਕੁਰ ਦਾ ਕਹਿਣਾ ਹੈ ਕਿ ਉਹ ਫ਼ਿਲਮ ਨਿਰਮਾਤਾ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੇ ਨਾਲ ਕੰਮ ਕਰਨ ਦਾ ਸੁਫ਼ਨੇ ਲੈ ਕੇ ਸਿਨੇ ਜਗਤ ਵਿੱਚ ਦਾਖ਼ਲ ਹੋਈ ਸੀ ਪਰ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ‘ਤੂਫ਼ਾਨ’ ਫ਼ਿਲਮ ਨਾਲ ਉਸ ਨੂੰ ਇਹ ਮੌਕਾ ਇੰਨੀ ਜਲਦੀ ਮਿਲ ਜਾਵੇਗਾ। ਅਦਾਕਾਰ ਫਰਹਾਨ ਅਖ਼ਤਰ ਦੀ ਆਉਣ ਵਾਲੀ ਫ਼ਿਲਮ ‘ਤੂਫ਼ਾਨ’ ਵਿੱਚ ਮ੍ਰਿਣਾਲ, ਡਾਕਟਰ ਅਨੰਨਿਆ ਦਾ ਕਿਰਦਾਰ ਨਿਭਾ ਰਹੀ ਹੈ, ਜੋ ਇਸ ਦੇ ਮੁੱਖ ਪਾਤਰ ਅਜ਼ੀਜ਼ ਅਲੀ ਨੂੰ ਇੱਕ ਪੇਸ਼ੇਵਰ ਮੁੱਕੇਬਾਜ਼ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮ੍ਰਿਣਾਲ ਯਾਦ ਕਰਦੀ ਹੈ ਕਿ ਨਿਰਮਾਤਾ ਮਹਿਰਾ ਨੂੰ ‘ਬਾਟਲਾ ਹਾਊਸ’ ਦੀ ਡੱਬਿੰਗ ਵੇਲੇ ਦੇਖਿਆ ਸੀ ਤਾਂ ਉਹ ਘਬਰਾ ਗਈ ਸੀ। ਇਹ ਫ਼ਿਲਮ 16 ਜੁਲਾਈ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਜਾ ਰਹੀ ਹੈ।