ਚੰਡੀਗੜ੍ਹ: ਕੌਮੀ ਜਮਹੂਰੀ ਮੋਰਚਾ (ਐੱਨਡੀਏ) ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦਾ ਵਾਰਿਸ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਦੱਸਿਆ ਹੈ। ਹੋਇਆ ਇੰਜ ਕਿ ਐੱਨਡੀਏ ਦੀ ਮੀਟਿੰਗ ’ਚ ਜਦੋਂ ਪ੍ਰਧਾਨ ਮੰਤਰੀ ਐੱਨਡੀਏ ਦੇ ਭਾਈਵਾਲਾਂ ਦੀਆਂ ਤਾਰੀਫਾਂ ਕਰ ਰਹੇ ਸੀ ਤਾਂ ਉਨ੍ਹਾਂ ਦੇਸ਼ ਦੇ ਦੋ ਵੱਡੇ ਸਿਆਸਤਦਾਨਾਂ ਦਾ ਉਚੇਚਾ ਜ਼ਿਕਰ ਕੀਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਨਾਲ ਲੰਬਾ ਸਮਾਂ ਭਾਈਵਾਲ ਰਿਹਾ ਹੈ। ਇਸ ਲਈ ਅਕਾਲੀਆਂ ਦੇ ਇਕ ਹਿੱਸੇ ਨੂੰ ਐੱਨਡੀਏ ਦੇ ਭਵਿੱਖੀ ਭਾਈਵਾਲ ਐਲਾਨਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਿਆਸਤ ’ਚ ਲੰਬਾ ਸਮਾਂ ਵਿਚਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਸਿਆਸਤ ਨੂੰ ਅੱਗੇ ਵਧਾ ਰਹੇ ਹਨ ਤਾਂ ਉਹ ਸੁਖਦੇਵ ਸਿੰਘ ਢੀਂਡਸਾ ਹੀ ਹਨ।