ਨਵੀਂ ਦਿੱਲੀ, 20 ਸਤੰਬਰ

ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਅੱਜ ਦੋਸ਼ ਲਾਇਆ ਮਹਿਲਾ ਰਾਖਵਾਂਕਰਨ ਬਿੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੇਚਿਆ ਗਿਆ ਇੱਕ ਹੋਰ ਸੁਫ਼ਨਾ ਹੈ। ਰਾਜ ਸਭਾ ਮੈਂਬਰ ਸਿੱਬਲ ਨੇ ਕਿਹਾ ਕਿ ਇਹ ਬਿੱਲ ਪੇਸ਼ ਕਰਨ ਦਾ ਮੰਤਵ ਸਿਆਸੀ ਹੈ ਅਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ 2014 ’ਚ ਸੱਤਾ ’ਚ ਆਉਣ ਮਗਰੋਂ ਭਾਜਪਾ ਸਰਕਾਰ ਨੇ ਇਹ ਬਿੱਲ ਲਿਆਉਣ ਵਿੱਚ ਤਕਰੀਬਨ ਨੌਂ ਸਾਲ ਤੇ ਚਾਰ ਮਹੀਨੇ ਦਾ ਸਮਾਂ ਕਿਸ ਤਰ੍ਹਾਂ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਜੀ ਸੱਚਮੁੱਚ ਮਹਿਲਾ ਸ਼ਕਤੀਕਰਨ ਪ੍ਰਤੀ ਸੰਜੀਦਾ ਸਨ ਤਾਂ ਉਨ੍ਹਾਂ ਨੂੰ 2014 ’ਚ ਹੀ ਇਹ ਬਿੱਲ ਲਿਆਉਣਾ ਚਾਹੀਦਾ ਸੀ।