ਅਹਿਮਦਾਬਾਦ: ਇੱਥੇ ਇਕ ਸੈਸ਼ਨ ਅਦਾਲਤ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਅਰਵਿੰਦ ਕੇਜਰੀਵਾਲ ਤੇ ਸੰਜੈ ਸਿੰਘ ਦੀਆਂ ਅਰਜ਼ੀਆਂ ’ਤੇ ਆਪਣਾ ਆਦੇਸ਼ ਰਾਖਵਾਂ ਰੱਖ ਲਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦਿਅਕ ਯੋਗਤਾ ’ਤੇ ਟਿੱਪਣੀ ਕਰਨ ਸਬੰਧੀ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ ਇਕ ਸਥਾਨਕ ਮੈਜਿਸਟਰੇਟ ਨੇ ਦੋਹਾਂ ਆਗੂਆਂ ਨੂੰ ਸੰਮਨ ਜਾਰੀ ਕੀਤੇ ਸਨ ਤੇ ਇਨ੍ਹਾਂ ਸੰਮਨਾਂ ਨੂੰ ਚੁਣੌਤੀ ਦੇਣ ਲਈ ਕੇਜਰੀਵਾਲ ਤੇ ਸੰਜੈ ਸਿੰਘ ਨੇ ਅਦਾਲਤ ’ਚ ਅਰਜ਼ੀਆਂ ਦਾਇਰ ਕੀਤੀਆਂ ਸਨ। ਜੱਜ ਜੇ.ਐੱਮ. ਬ੍ਰਹਮਭੱਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਆਦੇਸ਼ 14 ਸਤੰਬਰ ਲਈ ਰਾਖਵਾਂ ਰੱਖ ਲਿਆ।