ਮੋਗਾ, 23 ਫਰਵਰੀ
ਇਥੇ ਸ਼ਹਿਰ ਦੀ ਸਲੱਮ ਬਸਤੀ ਲਾਲ ਸਿੰਘ ਰੋਡ ਕੰਢੇ ਬੈਠੀ ਨਵਵਿਆਹੁਤਾ ਨੂੰ ਅਗਵਾ ਕਰ ਲਿਆ। ਲੋਕਾਂ ਮੁਤਾਬਕ ਵਿਆਹੁਤਾ ਲਾਲ ਸਿੰਘ ਰੋਡ ਕੰਢੇ ਬੈਠੀ ਸੀ। ਇਸ ਦੌਰਾਨ ਹਰਿਆਣਾ ਰਾਜ ਦੀ ਰਜਿਸਟਰੇਸ਼ਨ ਨੰਬਰ ਵਾਲੀ ਅਲਟੋ ਕਾਰ ’ਤੇ ਆਏ ਨਕਾਬਪੋਸ਼ ਨੌਜਵਾਨ ਉਸ ਨੂੰ ਜਬਰਨ ਕਾਰ ’ਚ ਬਿਠਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਕਾਰ ਵਿੱਚ ’ਚ ਤਿੰਨ ਨਕਾਬਪੋਸ਼ ਨੌਜਵਾਨ ਅਤੇ ਇਕ ਔਰਤ ਸੀ। ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਅਗਵਾ ਮੁਟਿਆਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਅਗਵਾ ਮੁਟਿਆਰ ਦੀ ਪਛਾਣ ਹੋ ਗਈ ਹੈ। ਉਸ ਦਾ ਕੁਝ ਚਿਰ ਪਹਿਲਾਂ ਵਿਆਹ ਹੋਇਆ ਸੀ ਅਤੇ ਘਰੇਲੂ ਅਣਬਣ ਹੋ ਗਈ ਸੀ।