ਮੋਗਾ, 16 ਸਤੰਬਰ
ਸੂਬੇ ’ਚ 30 ਸਤੰਬਰ ਤੱਕ ਰੇਤਾ ਖੁਦਾਈ ਉੱਤੇ ਪਾਬੰਦੀ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਲੰਘੀ ਰਾਤ ਮਾਈਨਿੰਗ ਵਿਭਾਗ ਨੇ ਪਿੰਡ ਲੌਗੀਵਿੰਡ ਵਿਖੇ ਨਾਜਾਇਜ਼ ਖੱਡ ’ਚੋਂ ਨਿਕਾਸੀ ਕਰਦੇ ਪੋਕਲੇਨ ਮਸ਼ੀਨ ਤੇ ਹੋਰ ਮਸ਼ੀਨਰੀ ਜ਼ਬਤ ਕੀਤੀ ਹੈ। ਥਾਣਾ ਕੋਟ ਈਸੇ ਖਾਂ ਨੇ ਮਾਈਨਿੰਗ ਵਿਭਾਗ ਇੰਸਪੈਕਟਰ ਲਵਪ੍ਰੀਤ ਸਿੰਘ ਦੀ ਸ਼ਿਕਾਇਤ ਉੱਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐੱਨਜੀਟੀ ਨੇ 5 ਸਾਲ ਤੱਕ ਪੁਰਾਣੇ ਤੇ 25 ਲੱਖ ਕੀਮਤ ਵਾਲੇ ਵਾਹਨ ਨੂੰ 4 ਲੱਖ, 10 ਸਾਲ ਤੱਕ ਪੁਰਾਣੇ ਵਾਹਨ ਨੂੰ 3 ਲੱਖ ਅਤੇ ਇਸ ਤੋਂ ਵੱਧ 2 ਲੱਖ ਰੁਪਏ ਨਾਜਾਇਜ਼ ਮਾਈਨਿੰਗ ’ਤੇ ਜੁਰਮਾਨਾ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਰਮਣੀਕ ਉੱਪਲ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਦੇ ਕੇਸ ਵਿੱਚ ਫੜੇ ਵਾਹਨ ਮਾਲਕਾਂ ਤੋਂ 2 ਤੋਂ 4 ਲੱਖ ਜੁਰਮਾਨਾ ਲਿਆ ਜਾਵੇਗਾ।