ਮੋਗਾ, 17 ਸਤੰਬਰ
ਇਥੇ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਆਲਮਵਾਲਾ ਵਿਖੇ ਅੱਜ ਬਾਅਦ ਦੁਪਹਿਰ ਤਕਰੀਬਨ 1 ਵਜੇ ਕਾਰ ਸਵਾਰ 12 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ। ਮੌਕੇ ਉੱਤੇ ਪੁੱਜੀ ਪੁਲੀਸ ਮੁਢਲੀ ਜਾਣਕਾਰੀ ਹਾਸਲ ਕਰਨ ਮਗਰੋਂ ਅਗਵਾ ਕਾਰਾਂ ਸੁਰਾਗ ਲਗਾਉਣ ਲਈ ਜੁਟ ਗਈ ਹੈ। ਅਮਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਆਲਮਵਾਲਾ ਦੋਸਤ ਨਾਲ ਘਰ ਦੇ ਗੇਟ ਅੱਗੇ ਖੜ੍ਹਾ ਸੀ। ਬਾਅਦ ਦੁਪਹਿਰ ਤਕਰੀਬਨ 1 ਵਜੇ ਮਾਰੂਤੀ ਸਵਾਰ ’ਚ ਨੌਜਵਾਨਾਂ ਨੇ ਬੱਚਿਆਂ ਕੋਲੋਂ ਪੀਣ ਲਈ ਪਾਣੀ ਦੀ ਮੰਗ ਕੀਤੀ। ਇਕ ਬੱਚਾ ਘਰ ਅੰਦਰ ਪਾਣੀ ਲੈਣ ਲਈ ਚਲਾ ਗਿਆ। ਇਸ ਦੌਰਾਨ ਮਾਰੂਤੀ ’ਚ ਸਵਾਰ ਨੌਜਵਾਨ ਅਮਨਦੀਪ ਸਿੰਘ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ। ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅਗਵਾਕਾਰਾਂ ਦਾ ਸੁਰਾਗ ਲਗਾਉਣ ਲਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲੀਸ ਮੁਤਾਬਕ ਹਾਲੇ ਅਗਵਾ ਦੇ ਕਾਰਨਾਂ ਦੇ ਪਤਾ ਨਹੀਂ ਲੱਗ ਸਕਿਆ।