ਬਾਰਸੀਲੋਨਾ,
ਲਿਓਨਲ ਮੈਸੀ ਦਾ ਬਾਰਸੀਲੋਨਾ ਨਾਲ ਚਾਰ ਸੀਜ਼ਨਾਂ ਲਈ ਮੌਜੂਦਾ ਇਕਰਾਰਨਾਮਾ 55.5 ਮਿਲੀਅਨ ਯੂਰੋ (67 ਕਰੋੜ 30 ਲੱਖ ਡਾਲਰ) ਹੈ.। ਅਲ ਮੁੰਡੋ ਅਖਬਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਪੈਨਿਸ਼ ਅਖਬਾਰ ਨੇ ਕਿਹਾ ਕਿ ਉਸ ਕੋਲ ਮੈਸੀ ਦੇ ਬਾਰਸੀਲੋਨਾ ਨਾਲ 2017 ਵਿੱਚ ਕੀਤੇ ਕਰਾਰ ਸਬੰਧੀ ਦਸਤਾਵੇਜ਼ ਹਨ। ਇਸ ਵਿੱਚ ਨਿਯਮਤ ਤਨਖਾਹਾਂ ਅਤੇ ਪਰਿਵਰਤਨਸ਼ੀਲ ਭੁਗਤਾਨ ਸ਼ਾਮਲ ਹਨ ਜੋ ਪ੍ਰਤੀ ਸੀਜ਼ਨ ਵਿੱਚ 13 ਕਰੋੜ 80 ਲੱਖ ਯੂਰੋ ਤੱਕ ਪੁੱਜ ਸਕਦਾ ਹੈ।ਅਖ਼ਬਾਰ ਮੁਤਾਬਕ ਇਹ ਕਿਸੇ ਖਿਡਾਰੀ ਨਾਲ ਸਭ ਤੋਂ ਮਹਿੰਗਾ ਕਰਾਰ ਹੈ। ਮੈਸੀ ਨੂੰ ਇਸ ਰਾਸ਼ੀ ਦਾ ਕਰੀਬ ਅੱਧਾ ਹਿੱਸਾ ਸਪੇਨ ਵਿੱਚ ਕਰਾਂ ਦੇ ਰੂਪ ਵਿੱਚ ਦੇਣਾ ਹੋਵੇਗਾ। ਸੂਤਰਾਂ ਮੁਤਾਬਕ ਇਹ ਖਿਡਾਰੀ ਕਰਾਰ ਦੇ 51 ਕਰੋੜ ਯੂਰੋ ਪਹਿਲਾਂ ਹੀ ਲੈ ਚੁੱਕਿਆ ਹੈ। ਉਸ ਦੇ ਟੀਮ ਵਿੱਚ ਹੁੰਦਿਆਂ ਬਾਰਸੀਲੋਨਾ ਨੇ 30 ਤੋਂ ਵੱਧ ਖ਼ਿਤਾਬ ਜਿੱਤੇ।