ਵਾਸ਼ਿੰਗਟਨ, 21 ਜੂਨ
ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਜ਼ ਨੇ ਅੱਜ ਇੱਥੇ ਦੋਵਾਂ ਸਦਨਾਂ ਅਤੇ ਸੈਨੇਟ ਦੇ ਭਾਰਤ ਪੱਖੀ ਮੰਡਲ ਨਾਲ ਇਕ ਸਾਂਝੀ ਮੀਟਿੰਗ ਕੀਤੀ। ਇਸ ਮੌਕੇ ਦੋਵਾਂ ਮੁਲਕਾਂ ਦਰਮਿਆਨ ਰੱਖਿਆ ਸਬੰਧ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਅਜਿਹਾ ਬਹੁਤ ਘੱਟ ਦੇਖਿਆ ਗਿਆ ਹੈ ਕਿ ਦੋਵਾਂ ਸਦਨ ਅਤੇ ਸੈਨੇਟ ਦੇ ਮੈਂਬਰ ਇਕੱਠੇ ਜੁੜਨ ਅਤੇ ਰੱਖਿਆ ਮੰਤਰੀ ਵੀ ਉਸ ਮੀਟਿੰਗ ਦਾ ਹਿੱਸਾ ਹੋਵੇ। ਕਾਂਗਰਸ ਦੇ ਬੁਲਾਰੇ ਡੌਨ ਬੈਕਨ ਨੇ ਰੱਖਿਆ ਮੰਤਰੀ ਦੀ ਇਸ ਲਈ ਸ਼ਲਾਘਾ ਵੀ ਕੀਤੀ ਹੈ। ਦੱਸਣਯੋਗ ਹੈ ਕਿ ਭਾਰਤੀ ਪੱਖੀ ਮੰਡਲ ਦੇ ਮੈਂਬਰਾਂ ਦੀ ਗਿਣਤੀ ਦੋਵਾਂ ਸਦਨਾਂ ਅਤੇ ਸੈਨੇਟ ਵਿੱਚ ਸਭ ਤੋਂ ਵੱਧ ਹੈ। ਸੈਨੇਟ ਵਿੱਚ ਇਸ ਦੀ ਅਗਵਾਈ ਸੈਨੇਟਰ ਜੌਹਨ ਕੌਰਨਿਨ ਤੇ ਮਾਰਕ ਵਾਰਨਰ ਕਰ ਰਹੇ ਹਨ ਜਦਕਿ ਸਦਨ ਵਿੱਚ ਤੁਲਸੀ ਗਬਾਰਡ ਤੇ ਜੌਰਜ ਹੋਲਡਿੰਗ ਇਸ ਦੀ ਅਗਵਾਈ ਕਰ ਰਹੇ ਹਨ। ਇਸ ਦੌਰਾਨ ਦੋਵਾਂ ਮੁਲਕਾਂ ਦੇ ਰੱਖਿਆ ਸਬੰਧ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ  ਗਿਆ।