ਬੰਗਲੌਰ, 8 ਨਵੰਬਰ
ਕਰਨਾਟਕ ਪ੍ਰੀਮੀਅਰ ਲੀਗ ਫਿਕਸਿੰਗ ਮੁਕਾਬਲੇ ਵਿਚ ਦੋ ਹੋਰ ਘਰੇਲੂ ਕ੍ਰਿਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨਾਲ ਗ੍ਰਿਫ਼ਤਾਰ ਵਿਅਕਤੀਆਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਬੇਲਾਰੀ ਟਸਕਰਜ਼ ਦੇ ਕਪਤਾਨ ਤੇ ਕਰਨਾਟਕ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਸੀ. ਐੱਮ ਗੌਤਮ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਅਬਰਾਰ ਕਾਜ਼ੀ ਨੂੰ ਅਪਰਾਧ ਸ਼ਾਖ਼ਾ ਨੇ ਗ੍ਰਿਫ਼ਤਾਰ ਕੀਤਾ ਹੈ।
ਵਧੀਕ ਕਮਿਸ਼ਨਰ ਸੰਦੀਪ ਪਾਟਿਲ ਨੇ ਕਿਹਾ ਕਿ ਕੇਪੀਐੱਲ ਫਿਕਸਿੰਗ ਮਾਮਲੇ ਵਿਚ ਦੋਵੇਂ ਹੁਬਲੀ ਬਨਾਮ ਬੇਲਾਰੀ ਫਾਈਨਲ ਮੈਚ ਵਿਚ ਫਿਕਸਿੰਗ ਦੇ ਦੋਸ਼ੀ ਪਾਏ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਹੌਲੀ ਬੱਲੇਬਾਜ਼ੀ ਕਰਨ ਲਈ 20 ਲੱਖ ਰੁਪਏ ਦਿੱਤੇ ਗਏ ਸਨ। ਉਨ੍ਹਾਂ ਬੰਗਲੌਰ ਟੀਮ ਦੇ ਖ਼ਿਲਾਫ਼ ਇਕ ਹੋਰ ਮੈਚ ਵੀ ਫਿਕਸ ਕੀਤਾ ਸੀ। ਗੌਤਮ ਇਸ ਸੈਸ਼ਨ ਵਿਚ ਗੋਆ ਟੀਮ ਵਿਚ ਤੇ ਕਾਜ਼ੀ ਮਿਜ਼ੋਰਮ ਰਣਜੀ ਟੀਮ ਵਿਚ ਸ਼ਾਮਲ ਸਨ। ਕਰਨਾਟਕ ਤੇ ਗੋਆ ਦੇ ਲਈ ਰਣਜੀ ਟਰਾਫ਼ੀ ਖੇਡਣ ਤੋਂ ਇਲਾਵਾ ਗੌਤਮ ਨੇ ਆਰਸੀਬੀ, ਮੁੰਬਈ ਇੰਡੀਅਨਜ਼ ਤੇ ਦਿੱਲੀ ਡੇਅਰਡੇਵਿਲਜ਼ ਲਈ ਆਈਪੀਈਐੱਲ ਵੀ ਖੇਡੀ ਹੈ।