ਮੈਕਸੀਕੋ ਸਿਟੀ, 29 ਜੁਲਾਈ

ਮੈਕਸੀਕੋ ਦੇ ਉੱਚ ਸੁਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਦੇਸ਼ ਦੀਆਂ ਦੋ ਪਿਛਲੀਆਂ ਦੋ ਸਰਕਾਰਾਂ ਨੇ ਵਿਰੋਧੀਆਂ ਅਤੇ ਪੱਤਰਕਾਰਾਂ ‘ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਪੈਗਾਸਸ ਸਪਾਈਵੇਅਰ ਖਰੀਦਣ ’ਤੇ 6 ਕਰੋੜ 10 ਲੱਖ ਡਾਲਰ ਖਰਚ ਕੀਤੇ। ਜਨ ਸੁਰੱਖਿਆ ਸਕੱਤਰ ਰੋਜ਼ਾ ਇਸੇਲਾ ਰੋਡਰਿਗਜ਼ ਨੇ ਕਿਹਾ ਕਿ ਸਾਲ 2006 ਤੋਂ ਸਾਲ 2012 ਤੱਕ ਰਾਸ਼ਟਰਪਤੀ ਰਹੇ ਫਿਲਪ ਕੈਲਡਰਨ ਅਤੇ ਸਾਲ 2021 ਤੋਂ 2018 ਤੱਕ ਰਾਸ਼ਟਰਪਤੀ ਰਹੇ ਐਕਰਿਨ ਪੇਨਾ ਨੀਤੋ ਦੇ ਸਾਸ਼ਨ ਦੌਰਾਨ ਕੀਤੇ ਗਏ 31 ਸਮਝੌਤੇ ਦੇ ਰਿਕਾਰਡ ਵਿੱਚ ਇਹ ਖੁਲਾਸਾ ਹੋਇਆ ਹੈ।