ਚੰਡੀਗੜ੍ਹ, 6 ਦਸੰਬਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ-9 ਵਿਚ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਦਫ਼ਤਰ ਖੋਲ੍ਹਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਚੋਣਾਂ ਲਈ ਘੱਟ ਸਮਾਂ ਰਹਿਣਾ ਕੋਈ ਚੁਣੌਤੀ ਨਹੀਂ ਹੈ ਕਿਉਂਕਿ ਉਹ ਹੀ ਪੰਜਾਬ ਵਿਚ ਇਕ ਨੰਬਰ ਦੇ ਆਗੂ ਹਨ। ਉਨ੍ਹਾਂ ਦੱਸਿਆ ਕਿ ਸਾਲ 1980 ਵਿਚ ਉਨ੍ਹਾਂ ਅਕਾਲੀ ਦਲ ਦੇ ਅਜੀਤ ਸਿੰਘ ਨੂੰ 14 ਦਿਨਾਂ ਵਿਚ ਹਰਾਇਆ ਸੀ। ਉਸ ਵੇਲੇ ਉਹ ਡੇਢ ਲੱਖ ਵੋਟਾਂ ਨਾਲ ਜਿੱਤੇ ਸਨ।