ਮੁੰਬਈ: ਟੀਵੀ ਅਦਾਕਾਰਾ ਅੰਕਿਤਾ ਲੋਖੰਡੇ, ਜੋ ਕਿ ਲੜੀਵਾਰ ‘ਪਵਿੱਤਰ ਰਿਸ਼ਤਾ’ ਵਿੱਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਜੋੜੀਦਾਰ ਬਣ ਕੇ ਰਾਤੋ-ਰਾਤ ਸਟਾਰ ਬਣੀ ਸੀ, ਨੇ ਅੱਜ ਇਸ ਲੜੀਵਾਰ ਦੇ 12 ਸਾਲ ਪੂਰੇ ਹੋਣ ’ਤੇ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਨੂੰ ਆਖਿਆ ਹੈ ਕਿ ਉਹ ਜੋ ਕੁਝ ਵੀ ਹੈ ਇਸ ਲੜੀਵਾਰ ਦੀ ਬਦੌਲਤ ਹੀ ਬਣੀ ਹੈ। ਅੰਕਿਤਾ ਨੇ ਸ਼ੋਅ ਦੇ ਦ੍ਰਿਸ਼ਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਸੁਸ਼ਾਂਤ, ਹਿਤੇਨ ਤੇਜਵਾਨੀ, ਜਿਸ ਨੂੰ ਬਾਅਦ ਵਿੱਚ ਸ਼ੋਅ ਵਿੱਚ ਸੁਸ਼ਾਂਤ ਦੀ ਜਗ੍ਹਾ ਲਿਆ ਗਿਆ ਸੀ ਸਮੇਤ ਹੋਰ ਸਹਿ ਅਦਾਕਾਰ ਨਜ਼ਰ ਆ ਰਹੇ ਹਨ। ਅੰਕਿਤਾ ਨੇ ਇਹ ਪੋਸਟ ਸਾਂਝੀ ਕਰਦਿਆਂ ਸੁਸ਼ਾਂਤ ਨੂੰ ਆਪਣਾ ਸਾਬਕਾ ‘ਬੁਆਏਫਰੈਂਡ’ ਦੱਸਿਆ ਹੈ। ਉਸ ਨੇ ਆਖਿਆ,‘‘12 ਸਾਲ !! ਹਾਂ ਜੀ ਹਾਂ ‘ਪਵਿੱਤਰ ਰਿਸ਼ਤਾ’ ਲੜੀਵਾਰ ਦੇ ਅੱਜ 12 ਸਾਲ ਪੂਰੇ ਹੋ ਗਏ ਹਨ।