ਮੁੰਬਈ,ਅਦਾਕਾਰਾ ਰਾਖੀ ਸਾਵੰਤ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ ਵਿੱਚੋਂ ਹੈ ਜੋ ਹਮੇਸ਼ਾ ਆਪਣੇ ਮਨ ਦੀ ਕਰਦੀ ਹੈ ਅਤੇ ਮਨ ਦੀ ਹੀ ਕਹਿੰਦੀ ਹੈ। ਰਾਖੀ ਸਾਵੰਤ ਦੀ ਹਾਲ ਹੀ ਵਿੱਚ ਬਿਗ ਬੌਸ ਵਿੱਚ ਘਰ ਵਾਪਸੀ ਹੋਈ ਹੈ। ਸ਼ੋਅ ਦੌਰਾਨ ਵੀ ਉਸ ਨੂੰ ਬੇਬਾਕ ਅੰਦਾਜ਼ ਵਿੱਚ ਦੇਖਿਆ ਗਿਆ। ਉਸ ਨੇ ਆਈਏਐੱਨਐੱਸ ਨੂੰ ਦੱਸਿਆ ‘ਮੈਂ ਹਮੇਸ਼ਾ ਸਾਹਮਣੇ ਆ ਕੇ ਆਪਣੀ ਗੱਲ ਰੱਖਦੀ ਹਾਂ। ਮੇਰੇ ਦਿਲ ਅਤੇ ਦਿਮਾਗ ਵਿੱਚ ਜੋ ਕੁੱਝ ਵੀ ਆਉਂਦਾ ਹੈ, ਮੈਂ ਉਹ ਕਹਿ ਦਿੰਦੀ ਹਾਂ। ਮੇਰੇ ਦਿਲ ਜਾਂ ਦਿਮਾਗ ਵਿੱਚ ਕੋਈ ਫਿਲਟਰ ਨਹੀਂ ਹੈ।’ ‘ਪ੍ਰਦੇਸੀਆ’, ‘ਝਗੜੇ’ ਅਤੇ ‘ਦੇਖਤਾ ਹੈ ਤੂ ਕਿਆ’ ਵਰਗੇ ਆਪਣੇ ਡਾਂਸ ਨੰਬਰਾਂ ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਰਾਖੀ ਬਿੱਗ ਬੌਸ 14 ਦੇ ਗ੍ਰੈਂਡ ਫਿਨਾਲੇ ਵਿੱਚ ਟਾਪ ਪੰਜ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ ਹੈ। ਰਾਖੀ ਇੱਕ ਚੁਣੌਤੀ ਵਜੋਂ ਸ਼ੋਅ ਦੇ ਸੀਜ਼ਨ ਦੇ ਵਿਚਾਲੇ ਸ਼ਾਮਲ ਹੋਈ ਸੀ। ਪਿਛਲੇ ਹਫ਼ਤੇ ਉਹ ਫਿਨਾਲੇ ਵਿੱਚ 14 ਲੱਖ ਰੁਪਏ ਲੈ ਕੇ ਫਾਈਨਲ ਵਿੱਚੋੋਂ ਬਾਹਰ ਨਿਕਲ ਗਈ ਸੀ। ਰਾਖੀ ਦੀ ਮਾਂ ਜਯਾ ਇਸ ਸਮੇਂ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ।