ਚੰਡੀਗੜ੍ਹ, 21 ਮਾਰਚ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ 16ਵੀਂ ਵਿਧਾਨ ਸਭਾ ਦੇ ਦੂਜੇ ਦਿਨ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਤਿਆਰ ਭਾਸ਼ਣ ਪੜ੍ਹਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ।

ਰਾਜਪਾਲ ਵੱਲੋਂ ਦਿੱਤੇ ਭਾਸ਼ਣ ਦੇ ਅਹਿਮ ਨੁਕਤੇ

300 ਯੂਨਿਟ ਮੁਫ਼ਤ ਬਿਜਲੀ ਦੇਵਾਂਗੇ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ

ਬੇਅਦਬੀ ਮਾਮਲੇ ਦੀ ਡੂੰਘਾਈ ਨਾਲ ਹੋਵੇਗੀ ਜਾਂਚ

ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ 1 ਕਰੋੜ ਰੁਪਏ ਦਾ ਮੁਆਵਜ਼ਾ

ਰਿਸ਼ਵਤਖੋਰੀ ਤੇ ਸਿਫ਼ਰ ਟੋਲੈਰੈਂਸ ਨੀਤੀ

ਸਿੱਖਿਆ ਪ੍ਰਣਾਲੀ ਚ ਤਬਦੀਲੀ ਦਾ ਦਾਅਵਾ

ਫਸਲੀ ਵਿਭਿੰਨਤਾ ਉਤੇ ਜ਼ੋਰ

ਅਧਿਆਪਕਾਂ ਨੂੰ ਸਿਖਲਾਈ ਲਈ ਭੇਜਿਆ ਜਾਵੇਗਾ ਵਿਦੇਸ਼

ਕਿਸੇ ਵੀ ਅਧਿਆਪਕ ਤੋਂ ਗੈਰ-ਅਧਿਆਪਨ ਕੰਮ ਨਾ ਲੈਣ ਦਾ ਦਾਅਵਾ

ਕੰਟਰੈਕਟ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਪੱਕਾ

ਇੰਡਸਟਰੀ ਨੂੰ ਵਧਾਉਣ ਲਈ ਨਵਾਂ ਕਮਿਸ਼ਨ

ਸੂਬੇ ਵਿੱਚ ਸਿਹਤ ਕਾਰਡ ਕੀਤੇ ਜਾਣਗੇ ਜਾਰੀ

ਸਿੱਖਿਆ ਮਹਿਕਮਿਆਂ ਵਿੱਚ ਅਹੁਦੇ ਭਰਾਂਗੇ

ਟਰਾਂਸਪੋਰਟ ਮਾਫ਼ੀਆ ਦੇ ਖਾਤਮੇ ਲਈ ਕਮਿਸ਼ਨ

ਕਿਸਾਨਾਂ ਨੂੰ ਦਿੱਤੇ ਜਾਣਗੇ ਮਿੱਟੀ ਸਿਹਤ ਕਾਰਡ

ਪੂਰੇ ਸੂਬੇ ਨੂੰ ਸੀਸੀਟੀਵੀ ਨੈੱਟਵਰਕ ਨਾਲ ਕੀਤਾ ਜਾਵੇਗਾ ਕਵਰ