ਮੁੰਬਈ:ਅਦਾਕਾਰਾ ਗੌਹਰ ਖ਼ਾਨ ਨੇ ਕਿਹਾ ਕਿ ਉਹ ਆਪਣੇ ਕਰੀਅਰ ਨੂੰ ਪ੍ਰਭਾਸ਼ਿਤ ਕਰਨ ਵਾਲੇ ਕਿਸੇ ਪ੍ਰਾਜੈਕਟ ਨੂੰ ਨਹੀਂ ਹਟਾਉਣਾ ਚਾਹੁੰਦੀ। ਅਦਾਕਾਰਾ ਨੇ ਆਪਣੀ ਪਹਿਲੀ ਫਿਲਮ ਸਾਲ 2009 ਵਿੱਚ ਰਣਬੀਰ ਕਪੂਰ ਨਾਲ ‘ਰੌਕੇਟ ਸਿੰਘ: ਸੇਲਜ਼ਮੈਨ ਆਫ ਦਿ ਯੀਅਰ’ ਬਣਾਈ ਸੀ। ਉਪਰੰਤ ਉਹ ‘ਗੇਮ’, ‘ਇਸ਼ਕਜ਼ਾਦੇ’, ‘ਬਦਰੀਨਾਥ ਕੀ ਦੁਲਹਨੀਆ’ ਅਤੇ ‘ਬੇਗ਼ਮ ਜਾਨ’ ਵਿਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਹੁਣੇ ਜਿਹੇ ਆਨਲਾਈਨ ਰਿਲੀਜ਼ ਹੋਈ ਸੀਰੀਜ਼ ‘ਤਾਂਡਵ’ ਵਿਚ ਵੀ ਨਜ਼ਰ ਆਈ ਸੀ। ਉਹ ਰਿਐਲਟੀ ਟੀਵੀ ਸ਼ੋਅ ਬਿੱਗ ਬੌਸ ਸੀਜ਼ਨ-7 ਦੀ ਵੀ ਜੇਤੂ ਹੈ। ਉਸ ਨੇ ਕਿਹਾ ਕਿ ਉਸ ਦੀ ਪਛਾਣ ਆਖਰ ਕੰਮ ਕਰ ਕੇ ਹੀ ਬਣੀ ਹੈ। ਉਸ ਨੇ ਕਿਹਾ,‘‘ਭਾਵੇਂ ਓਟੀਟੀ ਪਲੈਟਫਾਰਮ ਹੋਵੇ ਜਾਂ ਮੇਰਾ ਕੋਈ ਹੋਰ ਸ਼ੋਅ। ਮੈਂ ਸਮਝਦੀ ਹਾਂ ਕਿ ਮੈਂ ਆਪਣੇ ਹਰ ਪ੍ਰਾਜੈਕਟ ਨੂੰ ਸ਼ਿੱਦਤ ਨਾਲ ਨੇਪਰੇ ਚਾੜ੍ਹਿਆ। ਇਸ ਲਈ ਉਸ ਨੂੰ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਦਾਕਾਰਾ ਹੋਣ ਦੇ ਨਾਤੇ ਮੇਰਾ ਹਰ ਫ਼ੈਸਲਾ ਠੀਕ ਹੈ।