ਮੁੰਬਈ, 22 ਦਸੰਬਰ
ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਮੁੰਬਈ ਪੁਲੀਸ ਅੱਗੇ ਪੇਸ਼ ਨਾ ਹੋਈ। ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਨੂੰ ਕਥਿਤ ਤੌਰ ’ਤੇ ਇਕ ਵੱਖਵਾਦੀ ਗਰੁੱਪ ਨਾਲ ਜੋੜਨ ਸਬੰਧੀ ਸੋਸ਼ਲ ਮੀਡੀਆ ’ਤੇ ਕੀਤੀ ਗਈ ਟਿੱਪਣੀ ਕਾਰਨ ਕੰਗਨਾ ਖ਼ਿਲਾਫ਼ ਬੀਤੇ ਮਹੀਨੇ ਪਰਚਾ ਦਰਜ ਕੀਤਾ ਗਿਆ ਸੀ। ਇਹ ਪਰਚਾ ਇਥੋਂ ਦੇ ਖਾਰ ਪੁਲੀਸ ਸਟੇਸ਼ਨ ਵਿੱਚ ਸਿੱਖ ਸੰਸਥਾ ਵੱਲੋਂ ਦਰਜ ਕਰਵਾਇਆ ਗਿਆ ਸੀ। ਪੁਲੀਸ ਨੇ ਕੰਗਨਾ ਤੋਂ ਸਵਾਲ ਪੁੱਛਣ ਲਈ ਇਸ ਮਹੀਨੇ ਦੇ ਸ਼ੁਰੂ ਵਿੱਚ ਨੋਟਿਸ ਜਾਰੀ ਕੀਤਾ ਸੀ। ਉਸ ਦੇ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਸੀ ਕਿ ਕੰਗਨਾ 22 ਅਕਤੂਬਰ ਨੂੰ ਖਾਰ ਪੁਲੀਸ ਅੱਗੇ ਪੇਸ਼ ਹੋਵੇਗੀ ਤੇ ਹੁਣ ਉਸ ਦੇ ਵਕੀਲ ਨੇ ਨਵੀਂ ਮਿਤੀ ਨਿਰਧਾਰਤ ਕਰਨ ਦੀ ਅਪੀਲ ਦਾਇਰ ਕੀਤੀ ਹੈ।