ਮੁੰਬਈ, 28 ਅਕਤੂਬਰ

ਮੁੰਬਈ ਪੁਲੀਸ ਨੇ ਫਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਨੂੰ ਅੱਜ ਤੜਕੇ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਆਪਣੀ ਪਤਨੀ ਨੂੰ ਕਾਰ ਨਾਲ ਟੱਕਰ ਮਾਰਨ ਦਾ ਦੋਸ਼ ਹੈ। ਪੁਲੀਸ ਨੇ ਦੱਸਿਆ ਕਿ ਕਥਿਤ ਘਟਨਾ 19 ਅਕਤੂਬਰ ਨੂੰ ਅੰਧੇਰੀ (ਪੱਛਮੀ) ਵਿੱਚ ਜੋੜੇ ਦੇ ਅਪਾਰਟਮੈਂਟ ਦੇ ਪਾਰਕਿੰਗ ਖੇਤਰ ਵਿੱਚ ਵਾਪਰੀ, ਜਦੋਂ ਮਿਸ਼ਰਾ ਦੀ ਪਤਨੀ ਨੇ ਉਸ ਨੂੰ ਕਾਰ ਦੇ ਅੰਦਰ ਇੱਕ ਹੋਰ ਔਰਤ ਨਾਲ ਦੇਖਿਆ। ਹਿੰਦੀ ਫਿਲਮ ”ਦੇਹਤੀ ਡਿਸਕੋ” ਦੇ ਨਿਰਮਾਤਾ ਮਿਸ਼ਰਾ ਨੂੰ ਉਸ ਦੀ ਪਤਨੀ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।